ਜਾਣੋਂ ਅਜੈ ਸਿੰਘ ਬਿਸ਼ਟ ਤੋਂ ਸੀ.ਐੱਮ. ਯੋਗੀ ਅਦਿੱਤਿਆਨਾਥ ਬਣਨ ਦਾ ਸਫਰ

ਨਵੀਂ ਦਿੱਲੀ (ਇੰਟ.)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਗਿਣਤੀ ਅੱਜ ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਵਿਚ ਹੁੰਦੀ ਹੈ। ਗੋਰਖਪੁਰ ਤੋਂ ਲਗਾਤਾਰ…

ਨਵੀਂ ਦਿੱਲੀ (ਇੰਟ.)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਗਿਣਤੀ ਅੱਜ ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਵਿਚ ਹੁੰਦੀ ਹੈ। ਗੋਰਖਪੁਰ ਤੋਂ ਲਗਾਤਾਰ ਪੰਜ ਵਾਰ ਲੋਕ ਸਭਾ ਸੰਸਦ ਮੈਂਬਰ ਰਹਿ ਚੁੱਕੇ ਯੋਗੀ ਫਾਇਰ ਬ੍ਰਾਂਡ ਹਿੰਦੂਵਾਦੀ ਨੇਤਾ ਹਨ। ਹਾਲਾਂਕਿ ਆਪਣੇ ਸਕੂਲ ਦੇ ਦਿਨਾਂ ਵਿਚ ਉਹ ਬੇਹੱਦ ਸ਼ਰਮੀਲੇ ਸੁਭਾਅ ਦੇ ਹੁੰਦੇ ਸਨ। ਯੋਗੀ ਅਦਿੱਤਿਆਨਾਥ ਦੇ ਯੂ.ਪੀ. ਦਾ ਮੁੱਖ ਮੰਤਰੀ ਬਣਨ ਦੀ ਕਹਾਣੀ ਬੇਹੱਦ ਦਿਲਚਸਪ ਹੈ।

ਅਜੇ ਸਿੰਘ ਬਿਸ਼ਟ (ਯੋਗੀ ਅਦਿੱਤਿਆਨਾਥ) ਦਾ 5 ਜੂਨ 1972 ਨੂੰ ਉਤਰਾਖੰਡ ਵਿਚ ਪੌੜੀ ਜ਼ਿਲੇ ਦੇ ਪੰਚੂਰ ਪਿੰਡ ਵਿਚ ਜਨਮ ਹੋਇਆ। ਅਜੇ ਦੇ ਪਿਤਾ ਦਾ ਨਾਂ ਆਨੰਦ ਸਿੰਘ ਬਿਸ਼ਟ ਸੀ ਉਹ ਇਕ ਫਾਰੈਸਟ ਰੇਂਜਰ ਸਨ ਅਤੇ ਉਨ੍ਹਾਂ ਦੀ ਮਾਤਾ ਦਾ ਨਾਂ ਸਾਵਿੱਤਰੀ ਦੇਵੀ ਹੈ। ਬੀਤੇ ਸਾਲ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ। 7 ਭੈਣ-ਭਰਾਵਾਂ ਵਿਚੋਂ ਅਜੇ ਪੰਜਵੇ ਨੰਬਰ ‘ਤੇ ਸਨ। ਉਨ੍ਹਾਂ ਤੋਂ ਤਿੰਨ ਵੱਡੀਆਂ ਭੈਣਾਂ ਅਤੇ ਇਕ ਵੱਡੇ ਭਰਾ ਹਨ। ਉਨ੍ਹਾਂ ਤੋਂ ਬਾਅਦ ਦੋ ਛੋਟੇ ਭਰਾ ਹਨ।

Govt Has Shown Zero Tolerance Towards Crime, Corruption In State: Yogi  Adityanath

ਇਹ ਵੀ ਪੜ੍ਹੋ- ਆਪ’ ਵਿਧਾਇਕਾ ਸਮੇਤ 150 ਤੋਂ ਜ਼ਿਆਦਾ ਵਰਕਰਾਂ ‘ਤੇ ਪੁਲਿਸ ਵਲੋਂ ਪਰਚਾ ਦਰਜ, ਕੋਰੋਨਾ ਨਿਯਮਾਂ ਦੀ ਕੀਤੀ ਉਲੰਘਣਾ 

ਅਜੇ ਨੇ 8ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਹੀ ਕੀਤੀ। ਉਨ੍ਹਾਂ ਦੇ ਪਿਤਾ ਦੱਸਦੇ ਸਨ ਕਿ ਯੋਗੀ ਬਚਪਨ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਰਹੇ ਯੋਗੀ ਨੇ ਮੈਟ੍ਰਿਕ ਦੀ ਪ੍ਰੀਖਿਆ ਗਜ਼ਾ ਦੇ ਇਕ ਸਕੂਲ ਤੋਂ ਪਾਸ ਕੀਤੀ। ਹਾਈ ਸਕੂਲ ਵਿਚ ਉਹ ਫਸਟ ਰਹੇ ਸਨ। ਰਿਸ਼ੀਕੇਸ਼ ਦੇ ਸ਼੍ਰੀ ਭਰਤ ਮੰਦਰ ਇੰਟਰ ਕਾਲਜ ਤੋਂ ਇਨ੍ਹਾਂ ਨੇ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕੀਤੀ। ਕੋਟਦਵਾਰ ਦੇ ਇਕ ਕਾਲਜ ਤੋਂ ਉਨ੍ਹਾਂ ਨੇ ਬੀ.ਐਸ.ਸੀ. ਕੀਤੀ। ਫਿਰ ਰਿਸ਼ੀਕੇਸ਼ ਤੋਂ ਉਨ੍ਹਾਂ ਨੇ ਐੱਮ.ਐੱਸ.ਸੀ. ਦੀ ਡਿਗਰੀ ਹਾਸਲ ਕੀਤੀ।
ਯੋਗੀ ਦੇ ਪਿਤਾ ਦੱਸਦੇ ਸਨ ਕਿ ਉਨ੍ਹਾਂ ਦੇ ਅੰਦਰ ਬਚਪਨ ਤੋਂ ਹੀ ਸਮਾਜ ਸੇਵਾ ਕਰਨ ਦਾ ਜਜ਼ਬਾ ਸੀ। ਸਾਲ 1993 ਵਿਚ ਉਹ ਮਹੰਤ ਅਵੈਦਯਨਾਥ ਦੇ ਸੰਪਰਕ ਵਿਚ ਆਏ। ਯੋਗੀ ਮਹੰਤ ਅਵੈਦਯਨਾਥ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਪਨਾਹ ਵਿਚ ਗੋਰਖਪੁਰ ਚਲੇ ਗਏ। ਮਹੰਤ ਅਵੈਦਯਨਾਥ ਤੋਂ ਉਨ੍ਹਾਂ ਨੇ ਦੀਕਸ਼ਾ ਪ੍ਰਾਪਤ ਕੀਤੀ ਅਤੇ ਉਹ ਸੰਨਿਆਸੀ ਬਣ ਗਏ। ਇਸ ਤਰ੍ਹਾਂ ਉਨ੍ਹਾਂ ਦਾ ਨਾਂ ਅਜੈ  ਸਿੰਘ ਬਿਸ਼ਟ ਤੋਂ ਬਦਲ ਕੇ ਯੋਗੀ ਅਦਿੱਤਿਆਨਾਥ ਹੋ ਗਿਆ। ਮਹੰਤ ਅਵੈਦਯਨਾਥ ਦੇ ਦੇਹਾਂਤ ਤੋਂ ਬਾਅਦ ਯੋਗੀ ਨੂੰ ਮਹੰਤ ਬਣਾ ਦਿੱਤਾ ਗਿਆ। ਗੁਰੂ ਅਵੈਦਯਨਾਥ ਨੇ ਸਾਲ 1998 ਵਿਚ ਰਾਜਨੀਤੀ ਤੋਂ ਸੰਨਿਆਸ ਲਿਆ ਅਤੇ ਯੋਗੀ ਅਦਿੱਤਿਆਨਾਥ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ।

BJP backs Yogi Adityanath, quells rumours of CM change in Uttar Pradesh-  The New Indian Express

ਇਹ ਵੀ ਪੜ੍ਹੋ- ਉਪ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ ‘ਤੇ ਹਟਿਆ ਬਲੂ ਟਿਕ, ਬਾਅਦ ਵਿਚ ਕੰਪਨੀ ਨੇ ਕੀਤਾ ਰੀਸਟੋਰ
ਗੋਰਖਪੁਰ ਤੋਂ ਲਗਾਤਾਰ ਪੰਜ ਵਾਰ ਸੰਸਦ ਰਹੇ
ਇਥੋਂ ਹੀ ਯੋਗੀ ਦੀ ਰਾਜਨੀਤੀ ਵਿਚ ਐਂਟਰੀ ਹੋਈ। 1998 ਵਿਚ ਬੀ.ਜੇ.ਪੀ. ਦੀ ਟਿਕਟ ‘ਤੇ 26 ਸਾਲ ਦੇ ਯੋਗੀ ਗੋਰਖਪੁਰ ਤੋਂ ਚੋਣ ਲੜੇ ਅਤੇ ਜਿੱਤ ਗਏ। ਉਸ ਸਮੇਂ ਉਹ ਲੋਕਸਭਾ ਵਿਚ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰ ਸਨ। ਇਸ ਤੋਂ ਬਾਅਦ ਉਹ 1999 ਵਿਚ ਫਿਰ ਸੰਸਦ ਮੈਂਬਰ ਚੁਣੇ ਗਏ। 2004 ਉਹ ਫਿਰ ਚੋਣ ਲੜੇ ਅਤੇ ਜਿੱਤੇ। ਇਸ ਤੋਂ ਬਾਅਦ 2009 ਅਤੇ 2014 ਵਿਚ ਉਹ ਫਿਰ ਲੋਕ ਸਭਾ ਪਹੁੰਚੇ।
2017 ਵਿਚ ਬਣੇ ਮੁੱਖ ਮੰਤਰੀ
ਯੋਗੀ ਦਾ ਪੂਰਵਾਂਚਲ ਵਿਚ ਚੰਗੀ ਪਕੜ ਮੰਨੀ ਜਾਂਦੀ ਹੈ। ਇਹੀ ਵਜ੍ਹਾ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਯੋਗੀ ਸਟਾਰ ਪ੍ਰਚਾਰਕ ਬਣਾਇਆ ਗਿਆ। ਵਿਧਾਨ ਸਭਾ ਚੋਣਾਂ ਵਿਚ ਬੀ.ਜੇ.ਪੀ. ਨੇ ਬੰਪਰ ਜਿੱਤ ਵੀ ਹਾਸਲ ਕੀਤੀ। ਬੀ.ਜੇ.ਪੀ. ਅਗਵਾਈ ਨੇ ਵੱਡਾ ਫੈਸਲਾ ਲੈਂਦੇ ਹੋਏ ਯੋਗੀ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪੀ।

Leave a Reply

Your email address will not be published. Required fields are marked *