ਨਵੀਂ ਦਿੱਲੀ (ਇੰਟ.)- ਕੋਰੋਨਾ ਦੀ ਤੀਜੀ ਲਹਿਰ ਦੇ ਬੱਚਿਆਂ ਲਈ ਜ਼ਿਆਦਾ ਖਤਰਨਾਕ ਹੋਣ ਦੀਆਂ ਖਬਰਾਂ ਵਿਚਾਲੇ ਇਕ ਚੰਗੀ ਖਬਰ ਇਹ ਹੈ ਕਿ ਬੱਚਿਆਂ ਲਈ ਵੀ ਦੇਸ਼ ਵਿਚ ਛੇਤੀ ਹੀ ਵੈਕਸੀਨ ਮੁਹੱਈਆ ਹੋ ਸਕਦੀ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸਾਫ ਸੰਕੇਤ ਦਿੱਤੇ ਹਨ ਕਿ ਬੱਚਿਆਂ ਲਈ ਕੋਰੋਨਾ ਟੀਕਾ ਇਸੇ ਮਹੀਨੇ ਆ ਸਕਦਾ ਹੈ। ਸਰਕਾਰ ਮੁਤਾਬਕ ਜ਼ਾਇਡਸ ਕੈਡਲਾ ਦੇ ਟੀਕੇ ਨੂੰ ਛੇਤੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ, ਜਿਸ ਦੇ ਪ੍ਰੀਖਣ 12-18 ਸਾਲ ਦੀ ਉਮਰ ਦੇ ਬੱਚਿਆਂ ‘ਤੇ ਵੀ ਹੋਏ ਹਨ।
ਇਹ ਵੀ ਪੜ੍ਹੋ- ਉਪ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ ‘ਤੇ ਹਟਿਆ ਬਲੂ ਟਿਕ, ਬਾਅਦ ਵਿਚ ਕੰਪਨੀ ਨੇ ਕੀਤਾ ਰੀਸਟੋਰ
ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪੌਲ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਜੇ ਕੋਵੈਕਸੀਨ ਦੇ ਬੱਚਿਆਂ ‘ਤੇ ਪ੍ਰੀਖਣ ਸ਼ੁਰੂ ਹੋਏ ਹਨ, ਪਰ ਉਸ ਦੇ ਪੂਰੇ ਹੋਣ ਵਿਚ ਜ਼ਿਆਦਾ ਸਮਾਂ ਨਹੀਂ ਲੱਗੇਗਾ, ਕਿਉਂਕਿ ਪ੍ਰੀਖਣ ਰੋਗਾਂ ਨਾਲ ਲੜਣ ਦੀ ਸਮਰੱਥਾ ਦੇ ਹੁੰਦੇ ਹਨ। ਜਦੋਂ ਕਿ ਜ਼ਾਇਡਸ ਕੈਡਿਲਾ ਦੇ ਟੀਕੇ ਪ੍ਰੀਖਣ ਬੱਚਿਆਂ ‘ਤੇ ਹੋ ਚੁੱਕੇ ਹਨ। ਉਮੀਦ ਹੈ ਕਿ ਅਗਲੇ ਦੋ ਹਫਤਿਆਂ ਵਿਚ ਉਹ ਲਾਇਸੈਂਸ ਲੈ ਸਕਦੀ ਹੈ। ਟੀਕੇ ਨੂੰ ਮਨਜ਼ੂਰੀ ਦਿੰਦੇ ਸਮੇਂ ਇਸ ਨੂੰ ਬੱਚਿਆਂ ਨੂੰ ਦੇਣ ‘ਤੇ ਵੀ ਫੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਪੰਚਕੂਲਾ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ
ਜ਼ਾਇਡਸ ਕੈਡਿਲਾ ਦੀ ਵੈਕਸੀਨ ਦੇ ਤੀਜੇ ਪੜਾਅ ਦੇ ਪ੍ਰੀਖਣ ਪੂਰੇ ਹੋ ਚੁੱਕੇ ਹਨ। ਇਸ ਦੇ ਪ੍ਰੀਖਣ ਵਿਚ 800-100 ਬੱਚੇ ਵੀ ਸ਼ਾਮਲ ਹਨ। ਜਿਨ੍ਹਾਂ ਦੀ ਉਮਰ 12-18 ਸਾਲ ਦੇ ਬੱਚੇ ਹਨ। ਇਸ ਲਈ ਇਸ ਟੀਕੇ ਨੂੰ 12-18 ਸਾਲ ਦੇ ਉਮਰ ਵਰਗ ਦੇ ਬੱਚਿਆਂ ਲਈ ਵੀ ਮਨਜ਼ੂਰੀ ਮਿਲਣ ਦੇ ਪੱਕੇ ਆਸਾਰ ਹਨ ਅਤੇ ਪੌਲ ਨੇ ਵੀ ਅਜਿਹੇ ਸੰਕੇਤ ਦਿੱਤੇ ਹਨ। ਹਾਲਾਂਕਿ ਅੰਤਿਮ ਫੈਸਲਾ ਇਕ ਮਾਹਰ ਸਮੂਹ ਪ੍ਰੀਖਣ ਦੇ ਅੰਕੜਿਆਂ ਦੇ ਆਧਾਰ ‘ਤੇ ਕਰਦਾ ਹੈ। ਜੇਕਰ ਦੋ ਹਫਤੇ ਦੇ ਅੰਦਰ ਉਹ ਲਾਇਸੈਂਸ ਲਈ ਅਰਜ਼ੀ ਦਿੱਤੀ ਹੈ ਤਾਂ ਮੁਸ਼ਕਲ ਨਾਲ ਇਕ ਹਫਤੇ ਅਤੇ ਮਨਜ਼ੂਰੀ ਦੀ ਪ੍ਰਕਿਰਿਆ ਵਿਚ ਲੱਗੇਗਾ। ਯਾਨੀ ਇਸੇ ਮਹੀਨੇ ਟੀਕਾ ਮੁਹੱਈਆ ਹੋ ਸਕਦਾ ਹੈ।





