LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਉਪ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ 'ਤੇ ਹਟਿਆ ਬਲੂ ਟਿਕ, ਬਾਅਦ ਵਿਚ ਕੰਪਨੀ ਨੇ ਕੀਤਾ ਰੀਸਟੋਰ

blue tick

ਨਵੀਂ ਦਿੱਲੀ- ਟਵਿੱਟਰ (Twitter) ਨੇ ਸ਼ਨੀਵਾਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ (Venkaiah Naidu) ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬਲੂ ਟਿਕ (Blue Tick Badge) ਹਟਾਉਣ ਤੋਂ ਬਾਅਦ ਉਸ ਨੂੰ ਰੀਸਟੋਰ ਕਰ ਦਿੱਤਾ ਹੈ। ਟਵਿੱਟਰ ਨੇ ਬਲੂ ਟਿਕ ਹਟਾਉਣ ਪਿੱਛੇ ਅਕਾਉਂਟ ਦੇ ਇਨਐਕਟਿਵ ਹੋਣ ਦੀ ਦਲੀਲ ਦਿੱਤੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਮੁਤਾਬਕ ਉਪ ਰਾਸ਼ਟਰਪਤੀ (Vice president) ਵੈਂਕਈਆ ਨਾਇਡੂ ਨੇ ਪਰਸਨਲ ਟਵਿੱਟਰ ਅਕਾਉਂਟ ਤੋਂ ਬਲੂ ਟਿਕ ਬੈਜ ਅਕਾਉਂਟ ਦੇ ਇਨਐਕਟਿਵ ਹੋਣ ਕਾਰਣ ਹਟਾਇਆ ਗਿਆ ਸੀ। ਉਨ੍ਹਾਂ ਦਾ ਅਕਾਉਂਟ ਜੁਲਾਈ 2020 ਤੋਂ ਇਨਐਕਟਿਵ ਸੀ। ਹਾਲਾਂਕਿ ਕੁਝ ਟਵਿੱਟਰ ਯੂਜ਼ਰਸ ਨੇ ਅਜਿਹੇ ਸਕ੍ਰੀਨਸ਼ਾਟਸ ਸ਼ੇਅਰ ਕੀਤੇ ਹਨ। ਜਿਨ੍ਹਾਂ ਅਕਾਉਂਟਸ ਤੋਂ ਬਲੂ ਟਿਕ ਬੈਜ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਨਐਕਟਿਵ ਹੋਣ ਦੇ ਬਾਵਜੂਦ ਨਹੀਂ ਹਟਾਇਆ ਗਿਆ ਹੈ।

Verification process on Twitter resumes: Step-by-step guide on how to get a blue  tick - Information News

ਇਹ ਵੀ ਪੜ੍ਹੋ- ਪੰਚਕੂਲਾ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਇਸ ਤੋਂ ਇਲਾਵਾ ਕਈ ਅਕਾਉਂਟ ਅਜਿਹੇ ਹਨ ਜਿਨ੍ਹਾਂ ਤੋਂ ਬਲੂ ਟਿਕ ਹਟਾ ਲਿਆ ਗਿਆ ਹੈ। ਇਨ੍ਹਾਂ ਵਿਚ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਮੁਖੀ ਮੋਹਨ ਭਾਗਵਤ ਦੇ ਟਵਿੱਟਰ ਅਕਾਊਂਟ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਸੰਘ ਦੇ ਕਈ ਵੱਡੇ ਨੇਤਾਵਾਂ ਦੇ ਨਿੱਜੀ ਅਕਾਊਂਟ ਨੂੰ ਅਣਵੈਰੀਫਾਈਡ ਕੀਤਾ ਸੀ। ਨਵੇਂ ਆਈ.ਟੀ. ਨਿਯਮਾਂ ਨੂੰ ਲੈ ਕੇ ਟਵਿੱਟਰ ਅਤੇ ਸਰਕਾਰ ਵਿਚਾਲੇ ਵਿਵਾਦ ਦਰਮਿਆਨ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਇਸ ਨੂੰ ਲੈ ਕੇ ਉਸ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ।

Twitter Removes Verified Blue Tick From VP Venkaiah Naidu

ਇਹ ਵੀ ਪੜ੍ਹੋ- ਮੁੱਖ ਮੰਤਰੀ ਕੇਜਰੀਵਾਲ ਨੇ ਲਾਕਡਾਊਨ 'ਤੇ ਦਿੱਤੀ ਵੱਡੀ ਰਾਹਤ, ਖੁਲ੍ਹਣਗੇ ਬਾਜ਼ਾਰ
ਆਰ.ਐੱਸ.ਐੱਸ. ਦੇ ਵੱਡੇ ਨੇਤਾਵਾਂ ਦੇ ਟਵਿੱਟਰ ਅਕਾਊਂਟ ਤੋਂ ਬਲਿਊ ਟਿਕ ਹਟਾਇਆ ਗਿਆ ਹੈ। ਜਿਨ੍ਹਾਂ ਸੰਘ ਨੇਤਾਵਾਂ ਦੇ ਅਕਾਊਂਟ ਤੋਂ ਬਲਿਊ ਟਿਕ ਹਟਾਇਆ ਗਿਆ ਹੈ, ਉਨ੍ਹਾਂ 'ਚ ਸਹਿ ਕਾਰਜਵਾਹ ਸੁਰੇਸ਼ ਸੋਨੀ ਅਤੇ ਸੰਘ ਦੇ ਅਖਿਲ ਭਾਰਤੀ ਪ੍ਰਚਾਰ ਮੁਖੀ ਅਰੁਣ ਕੁਮਾਰ ਸ਼ਾਮਲ ਹਨ। ਇਸ ਤੋਂ ਇਲਾਵਾ ਸੰਘ ਨੇਤਾ ਸੁਦੇਸ਼ ਜੋਸ਼ੀ ਅਤੇ ਕ੍ਰਿਸ਼ਨਗੋਪਾਲ ਦੇ ਟਵਿੱਟਰ ਹੈਂਡਲ ਤੋਂ ਵੀ ਬਲਿਊ ਟਿਕ ਹਟਾਇਆ ਗਿਆ ਹੈ।

In The Market