Russia-Ukraine war: ਫਲੋਰਿਡਾ ‘ਚ ਟਰੰਪ-ਜ਼ੇਲੇਨਸਕੀ ਦੀ ਬੈਠਕ ਤੋਂ ਪਹਿਲਾਂ ਰੂਸ ਦਾ ਕੀਵ ‘ਤੇ ਭਿਆਨਕ ਹਮਲਾ, ਦਾਗੀਆਂ ਹਾਈਪਰਸੋਨਿਕ ਮਿਸ਼ਾਇਲਾਂ

ਕੀਵ/ਮਾਸਕੋ: ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਚਾਰ ਸਾਲਾਂ ਤੋਂ ਜਾਰੀ ਜੰਗ ਰੁਕਣ ਦੀ ਬਜਾਏ ਹੋਰ ਵੀ ਘਾਤਕ ਹੁੰਦੀ ਜਾ ਰਹੀ ਹੈ। 27 ਦਸੰਬਰ ਦੀ ਰਾਤ…

Russia-Ukraine war

ਕੀਵ/ਮਾਸਕੋ: ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਚਾਰ ਸਾਲਾਂ ਤੋਂ ਜਾਰੀ ਜੰਗ ਰੁਕਣ ਦੀ ਬਜਾਏ ਹੋਰ ਵੀ ਘਾਤਕ ਹੁੰਦੀ ਜਾ ਰਹੀ ਹੈ। 27 ਦਸੰਬਰ ਦੀ ਰਾਤ ਨੂੰ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਵੱਡੇ ਪੱਧਰ ‘ਤੇ ਮਿਸ਼ਾਇਲਾਂ ਅਤੇ ਡਰੋਨਾਂ ਨਾਲ ਹਮਲਾ ਬੋਲ ਦਿੱਤਾ ਗਿਆ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਪੂਰੀ ਦੁਨੀਆ ਦੀਆਂ ਨਜ਼ਰਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵਿਚਕਾਰ ਫਲੋਰਿਡਾ ਵਿੱਚ ਹੋਣ ਵਾਲੀ ਅਹਿਮ ਸ਼ਾਂਤੀ ਬੈਠਕ ‘ਤੇ ਟਿਕੀਆਂ ਹੋਈਆਂ ਹਨ।

ਕੀਵ ‘ਤੇ ਹਾਈਪਰਸੋਨਿਕ ਮਿਸ਼ਾਇਲਾਂ ਦੀ ਬਾਰਿਸ਼

ਮੀਡੀਆ ਰਿਪੋਰਟਾਂ ਅਨੁਸਾਰ, ਰੂਸ ਨੇ ਇਸ ਹਮਲੇ ਵਿੱਚ ਆਪਣੀਆਂ ਸਭ ਤੋਂ ਖ਼ਤਰਨਾਕ ‘ਕਿੰਝਾਲ’ ਹਾਈਪਰਸੋਨਿਕ ਮਿਸ਼ਾਇਲਾਂ, ਚਾਰ ‘ਇਸਕੰਦਰ’ ਬੈਲਿਸਟਿਕ ਮਿਸ਼ਾਇਲਾਂ ਅਤੇ ਕਈ ‘ਕਾਲਿਬਰ’ ਕਰੂਜ਼ ਮਿਸ਼ਾਇਲਾਂ ਦੀ ਵਰਤੋਂ ਕੀਤੀ ਹੈ। ਕੀਵ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਜ਼ੋਰਦਾਰ ਧਮਾਕੇ ਸੁਣੇ ਗਏ। ਇਸ ਹਮਲੇ ਕਾਰਨ ਕੀਵ ਤੋਂ 20 ਕਿਲੋਮੀਟਰ ਦੂਰ ਬ੍ਰਾਵਰੀ ਸ਼ਹਿਰ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। ਕੀਵ ਦੇ ਮੇਅਰ ਵਿਟਾਲੀ ਕਲਿਚਕੋ ਨੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਅਪੀਲ ਕੀਤੀ ਹੈ।

ਸ਼ਾਂਤੀ ਵਾਰਤਾ ਅਤੇ 20-ਨੁਕਾਤੀ ਪਲਾਨ

ਇੱਕ ਪਾਸੇ ਜੰਗ ਤੇਜ਼ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕੂਟਨੀਤਕ ਕੋਸ਼ਿਸ਼ਾਂ ਵੀ ਜਾਰੀ ਹਨ। ਰਾਸ਼ਟਰਪਤੀ ਜ਼ੇਲੇਨਸਕੀ ਨੇ ਉਮੀਦ ਜਤਾਈ ਹੈ ਕਿ ਡੋਨਲਡ ਟਰੰਪ ਨਾਲ ਹੋਣ ਵਾਲੀ ਮੁਲਾਕਾਤ ਸ਼ਾਂਤੀ ਸਮਝੌਤੇ ਵੱਲ ਇੱਕ ਵੱਡਾ ਕਦਮ ਸਾਬਤ ਹੋ ਸਕਦੀ ਹੈ। ਜਾਣਕਾਰੀ ਅਨੁਸਾਰ 20-ਨੁਕਾਤੀ ਸ਼ਾਂਤੀ ਯੋਜਨਾ ਲਗਭਗ 90% ਤਿਆਰ ਹੈ, ਜਿਸ ਵਿੱਚ ਯੂਕਰੇਨ ਦੀ ਸੁਰੱਖਿਆ ਅਤੇ ਸਹਿਯੋਗੀ ਦੇਸ਼ਾਂ ਦੀ ਭੂਮਿਕਾ ‘ਤੇ ਮੁੱਖ ਜ਼ੋਰ ਦਿੱਤਾ ਗਿਆ ਹੈ। ਦੂਜੇ ਪਾਸੇ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਸਮਝੌਤਾ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਪ੍ਰਵਾਨ ਨਹੀਂ ਹੋਵੇਗਾ।

ਰੂਸ ਦਾ ਦਾਅਵਾ: ਜਾਰੀ ਰਹੇਗਾ ਹਮਲਾਵਰ ਰੁਖ

ਸ਼ਾਂਤੀ ਦੀਆਂ ਚਰਚਾਵਾਂ ਦੇ ਵਿਚਕਾਰ ਰੂਸੀ ਰੱਖਿਆ ਮੰਤਰਾਲੇ ਨੇ ਵੱਡਾ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀਆਂ ਫੌਜਾਂ ਨੇ ਦੱਖਣੀ ਯੂਕਰੇਨ ਵਿੱਚ ਅੱਗੇ ਵਧਦੇ ਹੋਏ ਜ਼ਪੋਰਿਝੀਆ ਖੇਤਰ ਦੇ ਕੋਸੋਵਤਸੇਵੋ ਕਸਬੇ ‘ਤੇ ਕਬਜ਼ਾ ਕਰ ਲਿਆ ਹੈ। ਰੂਸ ਮੁਤਾਬਕ 20 ਤੋਂ 26 ਦਸੰਬਰ ਦਰਮਿਆਨ ਯੂਕਰੇਨ ਦੇ ਰੱਖਿਆ ਉਦਯੋਗ, ਊਰਜਾ ਕੇਂਦਰਾਂ ਅਤੇ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾ ਕੇ ਕਈ ਵੱਡੇ ਹਮਲੇ ਕੀਤੇ ਗਏ ਹਨ। ਰੂਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਯੂਕਰੇਨ ਵੱਲੋਂ ਰੂਸੀ ਨਾਗਰਿਕ ਟਿਕਾਣਿਆਂ ‘ਤੇ ਕੀਤੇ ਗਏ ਹਮਲਿਆਂ ਦਾ ਕਰਾਰਾ ਜਵਾਬ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/plane-crash-terrible-plane-crash-in-turkey-8-people-including-libyan-military-chief-killed/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ 

Leave a Reply

Your email address will not be published. Required fields are marked *