ਜੇਕਰ ਤੁਹਾਨੂੰ ਆਉਂਦੀ ਹੈ ਬਹੁਤ ਜ਼ਿਆਦਾ ਖਾਂਸੀ ਤਾਂ ਅਪਣਾਉ ਇਹ ਘਰੇਲੂ ਨੁਸਖ਼ੇ

ਚੰਡੀਗੜ੍ਹ:  ਖਾਂਸੀ ਸਰਦੀ-ਜੁਕਾਮ ਨਾਲ ਵੀ ਹੋ ਸਕਦੀ ਹੈ, ਪਰ ਜੇਕਰ ਤੁਸੀਂ ਉਨ੍ਹਾਂ ਲੋਕਾਂ ਵਿਚ ਹੋ, ਜੋ ਦਿਨ ਦੇ ਮੁਕਾਬਲੇ ਰਾਤ ਨੂੰ ਜ਼ਿਆਦਾ ਖੰਘਦੇ ਹਨ ਜਿਸ…

ਚੰਡੀਗੜ੍ਹ:  ਖਾਂਸੀ ਸਰਦੀ-ਜੁਕਾਮ ਨਾਲ ਵੀ ਹੋ ਸਕਦੀ ਹੈ, ਪਰ ਜੇਕਰ ਤੁਸੀਂ ਉਨ੍ਹਾਂ ਲੋਕਾਂ ਵਿਚ ਹੋ, ਜੋ ਦਿਨ ਦੇ ਮੁਕਾਬਲੇ ਰਾਤ ਨੂੰ ਜ਼ਿਆਦਾ ਖੰਘਦੇ ਹਨ ਜਿਸ ਕਾਰਨ ਨੀਂਦ ਖ਼ਰਾਬ ਹੁੰਦੀ ਹੈ, ਤਾਂ ਇਸ ਲਈ ਅੱਜ ਤੁਹਾਨੂੰ ਕੁੱਝ ਅਜਿਹੇ ਘਰੇਲੂ ਨੁਸਖ਼ਿਆਂ ਬਾਰੇ ਦਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਜਲਦੀ ਛੁਟਕਾਰਾ ਪਾ ਸਕਦੇ ਹੋ। ਗੁੜ ਦੀ ਵਰਤੋਂ ਸਾਡੀ ਸਿਹਤ ਲਈ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੁੰਦੀ ਹੈ। ਕੁਦਰਤੀ ਸ਼ੂਗਰ ਹੋਣ ਕਾਰਨ ਇਹ ਖ਼ੂਨ ਵਿਚ ਗਲੂਕੋਜ਼ ਦਾ ਪੱਧਰ ਨਹੀਂ ਵਧਾਉਂਦੀ। ਇਸ ਲਈ ਖੰਘ ਨੂੰ ਦੂਰ ਕਰਨ ਲਈ ਅਦਰਕ ਦੇ ਨਾਲ ਗੁੜ ਖਾਣਾ ਚਾਹੀਦਾ ਹੈ। ਇਸ ਲਈ ਇਕ ਕਟੋਰੀ ਵਿਚ ਥੋੜ੍ਹਾ ਜਿਹਾ ਗੁੜ ਗਰਮ ਕਰੋ ਅਤੇ ਉਸ ਵਿਚ ਅਦਰਕ ਪੀਸ ਕੇ ਉਸ ਦਾ ਰਸ ਕੱਢ ਲਉ ਅਤੇ ਇਸ ਵਿਚ ਮਿਲਾ ਲਉ। ਕੁੱਝ ਦਿਨ ਲਗਾਤਾਰ ਇਸ ਦਾ ਸੇਵਨ ਕਰੋ, ਫ਼ਰਕ ਨਜ਼ਰ ਆਵੇਗਾ।

ਖੰਘ ਤੋਂ ਛੁਟਕਾਰਾ ਪਾਉਣ ਦੇ ਨੁਸਖੇ

ਖੰਘ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਅਤੇ ਅਦਰਕ ਦੀ ਵਰਤੋਂ ਅੱਜ ਦਾ ਨਹੀਂ ਸਗੋਂ ਬਹੁਤ ਪੁਰਾਣਾ ਅਤੇ ਕਾਰਗਰ ਘਰੇਲੂ ਨੁਸਖ਼ਾ ਹੈ। ਇਸ ਲਈ ਅਦਰਕ ਦਾ ਰਸ ਕੱਢ ਕੇ ਇਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਲਉ। ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ। 

ਖੰਘ ਨੂੰ ਦੂਰ ਕਰਨ ਲਈ ਕਾਲੀ ਮਿਰਚ ਅਤੇ ਨਮਕ ਦਾ ਸੇਵਨ। ਇਸ ਲਈ ਇਕ ਭਾਂਡੇ ਵਿਚ ਕਾਲੀ ਮਿਰਚ ਨੂੰ ਪੀਸ ਲਉ ਅਤੇ ਉਸ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਲਉ। ਨਾਲ ਹੀ ਥੋੜ੍ਹਾ ਜਿਹਾ ਸ਼ਹਿਦ। ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ। ਖਾਂਸੀ ਤੋਂ ਰਾਹਤ ਦੇਵੇਗਾ ਜਿਸ ਨਾਲ ਤੁਸੀਂ ਆਰਾਮ ਨਾਲ ਸੌਂ ਸਕੋਗੇ।

ਗਰਮ ਪਾਣੀ ਪੀਣ ਨਾਲ ਖੰਘ ਦੂਰ ਹੁੰਦੀ ਹੈ।

ਜੇਕਰ ਤੁਸੀ ਥੋੜੀ ਮਾਤਰਾ ਵਿਚ ਰਮ ਦੀ ਵਰਤੋ ਕਰੋਗੇ ਇਸ ਨਾਲ ਖੰਘ ਦੂਰ ਹੁੰਦੀ ਹੈ।

 

Leave a Reply

Your email address will not be published. Required fields are marked *