Vinegar Onion Benefits : ਸਿਰਕੇ ਵਾਲਾ ਪਿਆਜ਼ ਕੋਲੈਸਟਰੋਲ ਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਨਾਲ ਅਨੇਕਾਂ ਬਿਮਾਰੀਆਂ ਨੂੰ ਕਰਦਾ ਹੈ ਦੂਰ

Vinegar Onion Benefits : ਰੋਟੀ ਨਾਲ ਹਰ ਕੋਈ ਵਿਅਕਤੀ ਸਿਰਕੇ ਵਾਲਾ ਪਿਆਜ਼ ਖਾਣਾ ਪਸੰਦ ਕਰਦਾ ਹੈ। ਸਿਰਕੇ ਵਾਲਾ ਪਿਆਜ਼ ਸਿਹਤ ਲਈ ਲਾਹੇਵੰਦ ਹੁੰਦਾ ਹੈ। ਲਾਲ…

Vinegar Onion Benefits : ਰੋਟੀ ਨਾਲ ਹਰ ਕੋਈ ਵਿਅਕਤੀ ਸਿਰਕੇ ਵਾਲਾ ਪਿਆਜ਼ ਖਾਣਾ ਪਸੰਦ ਕਰਦਾ ਹੈ। ਸਿਰਕੇ ਵਾਲਾ ਪਿਆਜ਼ ਸਿਹਤ ਲਈ ਲਾਹੇਵੰਦ ਹੁੰਦਾ ਹੈ। ਲਾਲ ਪਿਆਜ਼ ਚਿੱਟੇ ਪਿਆਜ਼ ਨਾਲੋਂ ਸਿਹਤਮੰਦ ਹੁੰਦਾ ਹੈ ਅਤੇ ਜਦੋਂ ਇਸ ਨੂੰ ਸਿਰਕੇ ‘ਚ ਮਿਲਾਇਆ ਜਾਂਦਾ ਹੈ ਤਾਂ ਇਸ ‘ਚ ਪਹਿਲਾਂ ਤੋਂ ਮੌਜੂਦ ਵਿਟਾਮਿਨ ਅਤੇ ਖਣਿਜ ਹੋਰ ਵਧ ਜਾਂਦੇ ਹਨ। ਸਿਰਕੇ ਵਾਲਾ ਪਿਆਜ਼ ਖਾਣ ਨਾਲ ਪਾਚਨ ਵਿਚ ਮਦਦ ਮਿਲਦੀ ਹੈ ਕਿਉਂਕਿ ਇਸ ਵਿੱਚ ਪ੍ਰੋਬਾਇਓਟਿਕਸ ਅਤੇ ਬਹੁਤ ਸਾਰੇ ਅੰਤੜੀਆਂ ਦੇ ਅਨੁਕੂਲ ਐਨਜ਼ਾਈਮ ਹੁੰਦੇ ਹਨ।

ਸਿਰਕੇ ਵਾਲੇ ਪਿਆਜ਼ ਦੇ ਅਦਭੁੱਤ ਫਾਇਦੇ 

ਪਿਆਜ਼ ਵਿਚ ਐਲਿਲ ਪ੍ਰੋਪਾਈਲ ਡਾਈਸਲਫਾਈਡ ਹੁੰਦਾ ਹੈ। ਇਹ ਤੇਲ ਇੰਸੁਲਿਨ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। 

ਰੋਜ਼ਾਨਾ ਸਿਰਕੇ ਵਾਲਾ ਪਿਆਜ਼ ਖਾਣ ਨਾਲ ਚੰਗੇ ਕੋਲੈਸਟ੍ਰੋਲ ਨੂੰ 30% ਤੱਕ ਵਧਾਇਆ ਜਾ ਸਕਦਾ ਹੈ।

ਪਿਆਜ਼ ਖਾਣ ਨਾਲ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ। 

ਪਿਆਜ਼ ਖਾਣ ਨਾਲ ਪੇਟ ਅਤੇ ਬ੍ਰੈਸਟ ਕੈਂਸਰ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।

ਸਿਰਕੇ ਵਾਲਾ ਪਿਆਜ਼ ਖਾਣ ਨਾਲ ਖੁੂਨ ਵੀ ਸਾਫ਼ ਹੁੰਦਾ ਹੈ। 
ਸਿਰਕੇ ਵਾਲਾ ਪਿਆਜ਼ ਸਰੀਰ ਵਿੱਚ ਕਾਮ ਊਰਜਾ ਨੂੰ ਵਧਾਉਂਦਾ ਹੈ।

Leave a Reply

Your email address will not be published. Required fields are marked *