ਕਰਾਚੀ (ਇੰਟ.)- ਪਾਕਿ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਆਪਣੀ ਹੀ ਭੈਣ ਨਾਲ ਵਿਆਹ ਕਰਨ ਜਾ ਰਹੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਹ ਆਪਣੇ ਹੀ ਚਾਚਾ ਦੀ ਧੀ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਏ। ਵਿਆਹ ਅਗਲੇ ਸਾਲ ਹੋਵੇਗਾ। ਪਾਕਿਸਤਾਨੀ ਚੈਨਲ ਜਿਓ ਨਿਊਜ਼ ਮੁਤਾਬਕ ਬਾਬਰ ਨੇ ਆਪਣੀ ਚਚੇਰੀ ਭੈਣ ਨਾਲ ਸਗਾਈ ਕਰ ਲਈ ਹੈ ਅਤੇ ਉਹ ਅਗਲੇ ਸਾਲ ਵਿਆਹ ਕਰਨਗੇ। ਪਾਕਿਸਤਾਨੀ ਟੀਮ ਦੇ ਸਾਰੇ ਮੈਂਬਰਾਂ ਨੂੰਇਸ ਬਾਰੇ ਪਤਾ ਹੈ।
ਇਹ ਵੀ ਪੜ੍ਹੋ- CBSE 12ਵੀਂ ਦੀਆਂ ਪ੍ਰੀਖਿਆਵਾਂ ਰੱਦ, ਪੀ.ਐੱਮ ਮੋਦੀ ਦੀ ਬੈਠਕ ਵਿਚ ਲਿਆ ਗਿਆ ਫੈਸਲਾ
ਦੱਸ ਦਈਏ ਕਿ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ‘ਤੇ ਜਿਣਸੀ ਸ਼ੋਸ਼ਣ ਦੇ ਦੋਸ਼ ਵੀ ਲੱਗ ਚੁੱਕੇ ਹਨ। ਇਕ ਮਹਿਲਾ ਨੇ ਬਾਬਰ ਆਜ਼ਮ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਬਾਬਰ ਨੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਹੈ ਅਤੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ, ਮਹਿਲਾ ਨੇ ਕਿਹਾ ਸੀ ਬਾਬਰ ਨੇ ਉਨ੍ਹਾਂ ਨਾਲ ਵਿਆਹ ਦੇ ਝੂਠੇ ਵਾਅਦੇ ਕੀਤੇ ਸਨ। ਮਹਿਲਾ ਨੇ ਕਿਹਾ ਸੀ ਕਿ ਬਾਬਰ ਆਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ 10 ਸਾਲ ਤੱਕ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਜਦੋਂ ਉਹ ਪ੍ਰੈਗਨੈਂਟ ਹੋਈ ਤਾਂ ਬਾਬਰ ਨੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ, ਪੀੜਤਾ ਮੁਤਾਬਕ ਬਾਬਰ ਅਤੇ ਉਹ ਇਕ ਹੀ ਸਕੂਲ ਵਿਚ ਪੜ੍ਹਦੇ ਸਨ, ਦੋਵੇਂ ਇਕ ਹੀ ਮੁਹੱਲੇ ਵਿਚ ਰਹਿੰਦੇ ਸਨ।
ਇਹ ਵੀ ਪੜ੍ਹੋ-ਰੋਜ਼ਾਨਾ ਲੱਗੇਗਾ ਇਕ ਕਰੋੜ ਲੋਕਾਂ ਨੂੰ ਟੀਕਾ, ਦਸੰਬਰ ਤੱਕ ਪੂਰਾ ਮੁਲਕ ਹੋਵੇਗਾ ਵੈਕਸੀਨੇਟਿਡ : ICMR
ਮਹਿਲਾ ਨੇ ਕਿਹਾ ਸੀ, ਬਾਬਰ ਆਜ਼ਮ ਨੇ ਮੈਨੂੰ ਪ੍ਰਪੋਜ਼ ਕੀਤਾ ਅਤੇ ਮੈਂ ਉਸ ਨੂੰ ਸਵੀਕਾਰ ਕਰ ਲਿਆ ਸੀ। ਉਸ ਵੇਲੇ ਬਾਬਰ ਆਜ਼ਮ ਨੇ ਕ੍ਰਿਕਟ ਖੇਡਣਾ ਸ਼ੁਰੂ ਨਹੀਂ ਕੀਤਾ ਸੀ। ਮਹਿਲਾ ਮੁਤਾਬਕ ਬਾਬਰ ਆਜ਼ਮ ਉਨ੍ਹਾਂ ਨੂੰ ਧੋਖਾ ਦਿੰਦੇ ਰਹੇ ਅਤੇ ਵਿਆਹ ਦੇ ਨਾਂ ‘ਤੇ ਉਨ੍ਹਾਂ ਦਾ 10 ਸਾਲ ਤੱਕ ਸਰੀਰਕ ਸ਼ੋਸ਼ਣ ਕਰਦੇ ਰਹੇ। ਦੱਸ ਦਈਏ ਕਿ ਬਾਬਰ ਆਜ਼ਮ ਦੀ ਪਾਕਿਸਤਾਨ ਵਿਚ ਜ਼ਬਰਦਸਤ ਫੈਨ ਫਾਲੋਇੰਗ ਹੈ ਅਤੇ ਉਨ੍ਹਾਂ ਦੀਆਂ ਕਾਫੀ ਫੀਮੇਲ ਫੈਂਸ ਵੀ ਹਨ। ਉਹ ਪਾਕਿਸਤਾਨ ਕ੍ਰਿਕਟ ਟੀਮ ਦੇ ਤਿੰਨੋ ਫਾਰਮੈੱਟ ਦੇ ਕਪਤਾਨ ਹਨ।





