ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਪ੍ਰਕੋਪ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 9 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 24 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ 61 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 10,985,656 ਹੋ ਗਏ ਹਨ ਅਤੇ ਮ੍ਰਿਤਕਾ ਦੀ ਗਿਣਤੀ 524,088 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 6,140,827 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,320,741 ਹੋ ਗਈ ਹੈ। ਕੋਰੋਨਾ ਮਹਾਂਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 2,837,189 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜ਼ਿਨ੍ਹਾਂ ਵਿਚੋਂ 131,485 ਪੀੜਤ ਮੌਤ ਦੀ ਨੀਂਦ ਸੋ ਚੁੱਕੇ ਹਨ। ਉੱਥੇ ਹੀ 1,191,091 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਭਾਰਤ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ ਅਤੇ ਸਵੀਡਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,501,353, ਮੌਤਾਂ-61,990
ਰੂਸ – ਕੁੱਲ ਕੇਸ-661,165, ਮੌਤਾਂ-9,683
ਭਾਰਤ- ਕੁੱਲ ਕੇਸ –627,168, ਮੌਤਾਂ-18,225
ਸਪੇਨ- ਕੁੱਲ ਕੇਸ – 297,183, ਮੌਤਾਂ- 28,368
ਪੇਰੂ–ਕੁੱਲ ਕੇਸ- 292,004, ਮੌਤਾਂ-10,045
ਚਿਲੀ-ਕੁੱਲ ਕੇਸ-284,541, ਮੌਤਾਂ-5,920
ਯੂਕੇ- ਕੁੱਲ ਕੇਸ -283,757, ਮੌਤਾਂ-43,995
ਇਟਲੀ– ਕੁੱਲ ਕੇਸ – 240,961, ਮੌਤਾਂ- 34,818
ਮੈਕਸੀਕੋ-ਕੁੱਲ ਕੇਸ- 238,511, ਮੌਤਾਂ-29,189
ਈਰਾਨ – ਕੁੱਲ ਕੇਸ -232,863, ਮੌਤਾਂ-11,106
ਪਾਕਿਸਤਾਨ-ਕੁੱਲ ਕੇਸ-217,809, ਮੌਤਾਂ-4,473
ਤੁਰਕੀ- ਕੁੱਲ ਕੇਸ- 202,284, ਮੌਤਾਂ-5,167
ਸਾਊਦੀ ਅਰਬ- ਕੁੱਲ ਕੇਸ- 197,608, ਮੌਤਾਂ-1,752
ਜਰਮਨੀ- ਕੁੱਲ ਕੇਸ -196,717, ਮੌਤਾਂ-9,064
ਸਾਊਥ ਅਫਰੀਕਾ-ਕੁੱਲ ਕੇਸ-168,061, ਮੌਤਾਂ-2,844
ਫਰਾਂਸ- ਕੁੱਲ ਕੇਸ- 166,378, ਮੌਤਾਂ-29,875
ਬੰਗਲਾਦੇਸ਼-ਕੁੱਲ ਕੇਸ-153,277, ਮੌਤਾਂ-1,926
ਕੋਲੰਬੀਆ-ਕੁੱਲ ਕੇਸ-106,110, ਮੌਤਾਂ-3,641
ਕਨੇਡਾ- ਕੁੱਲ ਕੇਸ- 104,772, ਮੌਤਾਂ-8,642
ਕਤਰ-ਕੁੱਲ ਕੇਸ-97,897, ਮੌਤਾਂ-118
ਚੀਨ- ਕੁੱਲ ਕੇਸ – 83,542, ਮੌਤਾਂ-4,634
ਮਿਸਰ- ਕੁੱਲ ਕੇਸ – 71,299, ਮੌਤਾਂ-3,120
ਸਵੀਡਨ-ਕੁੱਲ ਕੇਸ-70,639, ਮੌਤਾਂ-5,411
