ਦੁਨੀਆ ਵਿਚ ਕੋਰੋਨਾ ਦੇੇ ਮਾਮਲੇ ਹੋਏ 85 ਲੱਖ ਤੋਂ ਪਾਰ, 45 ਲੱਖ ਤੋਂ ਵੱਧ ਮਰੀਜ਼ ਹੋਏ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਜਨਮੀ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ।  ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਜਨਮੀ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ।  ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 85 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆਂ ਸਾਢੇ 4 ਲੱਖ ਤੋਂ ਵੀ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 45 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 8,578,052 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 456,284 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ 4,530,261 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ, ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 3,591,507 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 2,263,651 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 120,688 ਜਾਨਾਂ ਚੁੱਕੀਆਂ ਹਨ, ਜਦਕਿ 930,944 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਭਾਰਤ, ਇਟਲੀ, ਜ਼ਰਮਨੀ, ਯੂਕੇ, ਤੁਰਕੀ,ਚਿਲੀ, ਈਰਾਨ, ਫਰਾਂਸ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ ਅਤੇ ਬੈਲਜ਼ੀਅਮ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 983,359, ਮੌਤਾਂ-47,869

ਰੂਸ – ਕੁੱਲ ਕੇਸ-561,091, ਮੌਤਾਂ-7,660

ਭਾਰਤ- ਕੁੱਲ ਕੇਸ – 381,091, ਮੌਤਾਂ-12,604

ਯੂਕੇ- ਕੁੱਲ ਕੇਸ -300,469, ਮੌਤਾਂ-42,288

ਸਪੇਨ- ਕੁੱਲ ਕੇਸ – 292,348, ਮੌਤਾਂ- 27,136

ਪੇਰੂ–ਕੁੱਲ ਕੇਸ- 244,388, ਮੌਤਾਂ-7,461

ਇਟਲੀ – ਕੁੱਲ ਕੇਸ – 238,159, ਮੌਤਾਂ- 34,514

ਚਿਲੀ-ਕੁੱਲ ਕੇਸ-225,103, ਮੌਤਾਂ-3,841

ਈਰਾਨ – ਕੁੱਲ ਕੇਸ -197,647, ਮੌਤਾਂ-9,272

ਜਰਮਨੀ- ਕੁੱਲ ਕੇਸ -190,126, ਮੌਤਾਂ-8,946

ਤੁਰਕੀ- ਕੁੱਲ ਕੇਸ- 184,031, ਮੌਤਾਂ-4,882

ਮੈਕਸੀਕੋ-ਕੁੱਲ ਕੇਸ- 165,455, ਮੌਤਾਂ-19,747

ਪਾਕਿਸਤਾਨ-ਕੁੱਲ ਕੇਸ-160,118, ਮੌਤਾਂ-3,093

ਫਰਾਂਸ- ਕੁੱਲ ਕੇਸ- 158,641, ਮੌਤਾਂ-29,603

ਸਾਊਦੀ ਅਰਬ- ਕੁੱਲ ਕੇਸ- 145,991, ਮੌਤਾਂ-1,139

ਬੰਗਲਾਦੇਸ਼-ਕੁੱਲ ਕੇਸ-102,292, ਮੌਤਾਂ-1,343

ਕਨੇਡਾ-  ਕੁੱਲ ਕੇਸ- 100,220, ਮੌਤਾਂ-8,300

ਕਤਰ-ਕੁੱਲ ਕੇਸ-84,441, ਮੌਤਾਂ-86

ਸਾਊਥ ਅਫਰੀਕਾ-ਕੁੱਲ ਕੇਸ-83,890, ਮੌਤਾਂ-1,737

ਚੀਨ- ਕੁੱਲ ਕੇਸ – 83,325, ਮੌਤਾਂ-4,634

ਬੈਲਜ਼ੀਅਮ-ਕੁੱਲ ਕੇਸ- 60,348, ਮੌਤਾਂ-9,683

Leave a Reply

Your email address will not be published. Required fields are marked *