ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 60 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ ਜਦਕਿ ਹੁਣ ਤੱਕ 3 ਲੱਖ 66 ਹਜ਼ਾਰ ਤੋਂ ਵੱਧ ਕੋਰੋਨਾ ਪੀੜਤਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਉੱਥੇ ਹੀ 26 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 6,033,469 ਹੋ ਗਈ ਹੈ। ਜਦਕਿ ਮਰਨ ਵਾਲਿਆਂ ਦਾ ਅੰਕੜਾ 366,890 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 2,661,097 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 3,005,482 ਹੋ ਗਈ ਹੈ। ਕੋਰੋਨਾ ਦੇ ਸੰਕਰਮਨ ਦਾ ਸ਼ਿਕਾਰ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਕੋਰੋਨਾ ਦੇ ਕੁੱਲ ਮਾਮਲੇ 1,793,530 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਸੰਖਿਆ 104,542 ਤੱਕ ਪਹੁੰਚ ਗਈ ਹੈ। ਉੱਥੇ ਹੀ 519,569 ਕੋਰੋਨਾ ਪੀੜਤ ਕੋਰੋਨਾ ਨੂੰ ਹਰਾ ਕੇ ਸਿਹਤਮੰਦ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ ।
ਬ੍ਰਾਜ਼ੀਲ – ਕੁੱਲ ਕੇਸ– 468,338, ਮੌਤਾਂ-27,944
ਰੂਸ – ਕੁੱਲ ਕੇਸ-387,623, ਮੌਤਾਂ-4,374
ਸਪੇਨ- ਕੁੱਲ ਕੇਸ – 285,644, ਮੌਤਾਂ- 27,121
ਯੂਕੇ- ਕੁੱਲ ਕੇਸ -271,222, ਮੌਤਾਂ-38,161
ਇਟਲੀ – ਕੁੱਲ ਕੇਸ – 232,248, ਮੌਤਾਂ- 33,229
ਫਰਾਂਸ- ਕੁੱਲ ਕੇਸ- 186,835, ਮੌਤਾਂ-28,714
ਜਰਮਨੀ- ਕੁੱਲ ਕੇਸ -183,019 ਮੌਤਾਂ-8,594
ਭਾਰਤ- ਕੁੱਲ ਕੇਸ – 173,763, ਮੌਤਾਂ-4,971
ਤੁਰਕੀ- ਕੁੱਲ ਕੇਸ- 162,120, ਮੌਤਾਂ-4,489
ਪੇਰੂ–ਕੁੱਲ ਕੇਸ- 148,285, ਮੌਤਾਂ-4,230
ਈਰਾਨ – ਕੁੱਲ ਕੇਸ -146,668, ਮੌਤਾਂ-7,677
ਚਿਲੀ-ਕੁੱਲ ਕੇਸ-90,638, ਮੌਤਾਂ-944
ਕਨੇਡਾ- ਕੁੱਲ ਕੇਸ- 89,418, ਮੌਤਾਂ-6,979
ਮੈਕਸੀਕੋ-ਕੁੱਲ ਕੇਸ- 84,627, ਮੌਤਾਂ-9,415
ਚੀਨ- ਕੁੱਲ ਕੇਸ – 82,999, ਮੌਤਾਂ-4,634
ਸਾਊਦੀ ਅਰਬ- ਕੁੱਲ ਕੇਸ- 81,766, ਮੌਤਾਂ-458
ਪਾਕਿਸਤਾਨ-ਕੁੱਲ ਕੇਸ-66,457, ਮੌਤਾਂ-1,395
ਬੈਲਜ਼ੀਅਮ-ਕੁੱਲ ਕੇਸ- 58,061, ਮੌਤਾਂ-9,430

