ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਸੱਭ ਤੋਂ ਜਿਆਦਾ ਸੰਯੁਕਤ ਰਾਜ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਇੱਥੇ 2600 ਕੋਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ ਜੋ ਕਿ ਬਾਕੀ ਦੇਸ਼ਾਂ ਤੋਂ ਕੀਤੇ ਜਿਆਦਾ ਹੈ। ਉੱਥੇ ਹੀ ਦੁਨੀਆ ਭਰ ਵਿਚ ਕੋਰੋਨਾ ਦੇ ਕੇਸਾਂ ਦੀ ਸੰਖਿਆ 20 ਲੱਖ ਨੂੰ ਵੀ ਪਾਰ ਕਰ ਗਈ ਹੈ।
United States records nearly 2,600 #coronavirus deaths in 24 hours – a new record and the heaviest daily toll of any country, Johns Hopkins University reports: AFP news agency
— ANI (@ANI) April 16, 2020
ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਬੁੱਧਵਾਰ ਨੂੰ ਅਮਰੀਕਾ ਵਿਚ 2600 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 28 ਹਜ਼ਾਰ ਤੋਂ ਵੱਧ ਹੋ ਚੁੱਕੀ ਹੈ। ਉੱਥੇ ਹੀ ਯੂਨਾਇਟਡ ਸਟੇਟ ਵਿਚ ਹੁਣ ਤੱਕ 644,089 ਕੋਰੋਨਾ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ।ਜੇਕਰ ਦੁਨੀਆ ਭਰ ਵਿਚ ਕੋਰੋਨਾ ਦੇ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 2,083,607 ਹੋ ਚੁੱਕੇ ਹਨ ਜਦਕਿ 134,632 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 510,666 ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ ਜਿਸ ਨਾਲ ਚਾਲੂ ਕੇਸਾਂ ਦੀ ਗਿਣਤੀ 1,438,309 ਹੋ ਗਈ ਹੈ। ਅਮਰੀਕਾ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ, ਜਰਮਨੀ, ਯੂਕੇ, ਈਰਾਨ ਅਤੇ ਤੁਰਕੀ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਦੀ ਮਾਰ ਝੱਲ ਰਹੇ ਹਨ।
ਸਪੇਨ- ਕੁੱਲ ਕੇਸ – 180,659, ਮੌਤਾਂ-18,812
ਇਟਲੀ – ਕੁੱਲ ਕੇਸ – 165,155, ਮੌਤਾਂ- 21,645
ਫਰਾਂਸ- ਕੁੱਲ ਕੇਸ-147,863, ਮੌਤਾਂ-17,167
ਜਰਮਨੀ- ਕੁੱਲ ਕੇਸ- 134,753, ਮੌਤਾਂ-3,804
ਯੂਕੇ- ਕੁੱਲ ਕੇਸ-98,476, ਮੌਤਾਂ-12,868
ਚੀਨ- ਕੁੱਲ ਕੇਸ – 82,341, ਮੌਤਾਂ-3,342
ਈਰਾਨ-ਕੁੱਲ ਕੇਸ-76,389, ਮੌਤਾਂ-4,777
ਤੁਰਕੀ-ਕੁੱਲ ਕੇਸ- 69,392, ਮੌਤਾਂ-1,518
