ਸਾਵਧਾਨ: ਅਚਾਰ ਖਾਣ ਵਾਲਿਆਂ ਲਈ ਖਤਰੇ ਦੀ ਘੰਟੀ ! ਇਹ ਬਿਮਾਰੀਆਂ ਦਾ ਹੋ ਸਕਦਾ ਅਟੈਕ

Pickles bad for health: ਕਈ ਵਿਅਕਤੀਆਂ ਨੂੰ ਅਚਾਰ ਇੰਨ੍ਹਾਂ ਪਸੰਦ ਹੁੰਦਾ ਹੈ ਕਿ ਉਹ ਸਵੇਰੇ ਦੇ ਨਾਸਤਾ , ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ…

Pickles bad for health: ਕਈ ਵਿਅਕਤੀਆਂ ਨੂੰ ਅਚਾਰ ਇੰਨ੍ਹਾਂ ਪਸੰਦ ਹੁੰਦਾ ਹੈ ਕਿ ਉਹ ਸਵੇਰੇ ਦੇ ਨਾਸਤਾ , ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਨਾਲ ਅਚਾਰ ਜਰੂਰ ਖਾਂਦੇ ਹਨ। ਹੁਣ ਇਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਅਚਾਰ ਜਿਆਦਾ ਖਾਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ।ਅਚਾਰ ਨੂੰ ਜ਼ਿਆਦਾ ਖਾਣ ਦੀ ਮਨਾਹੀ ਹੈ ਕਿਉਂਕਿ ਜਦੋਂ ਇਸ ਨੂੰ ਬਣਾਇਆ ਜਾਂਦਾ ਹੈ ਤਾਂ ਇਸ ਵਿੱਚ ਜ਼ਿਆਦਾ ਮਾਤਰਾ ਵਿੱਚ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਾਰਨ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵੱਧ ਸਕਦੀ ਹੈ। ਜਿਸ ਕਾਰਨ ਵਿਅਕਤੀ ਨੂੰ ਪਾਣੀ ਦੀ ਕਮੀ, ਪੇਟ ਦੀ ਸੋਜ, ਹਾਈ ਬੀਪੀ ਤੇ ਕਿਡਨੀ ਦੀ ਬੀਮਾਰੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਚਾਰ ਵਿੱਚ ਪਾਇਆ ਜਾਣ ਵਾਲਾ ਸੋਡੀਅਮ ਸਰੀਰ ਵਿੱਚ ਕੈਲਸ਼ੀਅਮ ਨੂੰ ਵੀ ਘਟਾ ਸਕਦਾ ਹੈ ਜਿਸ ਕਾਰਨ ਹੱਡੀਆਂ ਸੁੰਗੜ ਸਕਦੀਆਂ ਹਨ।

ਅਚਾਰ ਖਾਣ ਦੇ ਨੁਕਸਾਨ 

 ਜ਼ਿਆਦਾ ਅਚਾਰ ਖਾਣ ਵਾਲੇ ਵਿਅਕਤੀ ਨੂੰ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਬਹੁਤ ਜ਼ਿਆਦਾ ਅਚਾਰ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। 

ਬੀਪੀ ਦੇ ਮਰੀਜ਼ਾਂ ਲਈ ਅਚਾਰ ਖਾਣਾ ਜ਼ਹਿਰ ਤੋਂ ਘੱਟ ਨਹੀਂ। ਅਚਾਰ ਵਿੱਚ ਮੌਜੂਦ ਨਮਕ ਬੀਪੀ ਦੇ ਮਰੀਜ਼ ਦੇ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਨੂੰ ਵਧਾਉਂਦਾ ਹੈ। ਇਸ ਕਾਰਨ ਦਿਲ ਦੇ ਰੋਗ ਹੋ ਸਕਦੇ ਹਨ। 

ਚਾਰ ‘ਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਹੱਡੀਆਂ ਨੂੰ ਕਮਜ਼ੋਰ ਕਰਦਾ ਹੈ। ਇਸ ਕਾਰਨ ਸਰੀਰ ਵਿੱਚ ਕੈਲਸ਼ੀਅਮ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। 

 

 

Leave a Reply

Your email address will not be published. Required fields are marked *