ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਦੇਸ਼ ਭਰ ’ਚ ਫਾਸਟੈਗ ਲਾਗੂ ਹੋ ਚੁੱਕਿਆ ਹੈ। ਇਸਦੇ ਚੱਲਦੇ ਜਿੱਥੇ ਲੋਕਾਂ ਨੂੰ ਟੋਲ ਪਲਾਜ਼ਾ ਤੇ ਲੰਬੀਆਂ ਲੰਬੀਆਂ ਕਤਾਰਾਂ ਤੋਂ ਰਾਹਤ ਮਿਲੇਗੀ ਉੱਥੇ ਹੀ ਉਹਨਾਂ ਦਾ ਸਫਰ ਵੀ ਆਰਾਮਦਾਇਕ ਹੋਵੇਗਾ। ਇਸਦੇ ਨਾਲ ਹੀ ਜੇਕਰ ਕਿਸੇ ਵੀ ਵਾਹਨਾਂ ਤੇ ਫਾਸਟੈਗ ਨਾ ਲੱਗਿਆ ਹੋਵੇਗਾ ਤਾਂ ਉਹਨਾਂ ਵਾਹਨਾਂ ਦਾ ਦੁਗਣਾ ਟੈਕਸ ਕੱਟੇਗਾ।
ਪਰ ਜੇਕਰ ਅਜੇ ਤੱਕ ਵੀ ਤੁਸੀਂ ਆਪਣੇ ਵਾਹਨਾਂ ਤੇ ਫਾਸਟੈਗ ਨਹੀਂ ਲਾਇਆ ਹੈ ਤਾਂ ਘਬਰਉਣ ਦੀ ਲੋੜ ਨਹੀਂ ਹੈ ਦਸ ਦਈਏ ਕਿ ਮੋਦੀ ਸਰਕਾਰ ਨੇ ਬਗੈ ਫਾਸਟੈਗ ਵਾਹਨਾਂ ਨੂੰ 15 ਜਨਵਰੀ ਤੱਕ ਵੱਡੀ ਰਾਹਤ ਦਿੱਤੀ ਹੈ। ਜੀ ਹਾਂ 15 ਜਨਵਰੀ ਤੱਕ ਬਗੈਰ ਫਾਸਟੈਗ ਵਾਲੇ ਵਾਹਨਾਂ ਦਾ ਦੁੱਗਣਾ ਟੈਕਸ ਵਸੂਲਿਆ ਨਹੀਂ ਜਾਵੇਗਾ। ਬਗੈਰ ਫਾਸਟੈਗ ਵਾਲੇ ਵਾਹਨ ਹਾਈਬ੍ਰਿਡ ਲੋਨਾਂ ਤੇ ਟੋਲ ਟੈਕਸ ਨਕਦ ਭਰਿਆ ਜਾ ਸਕਦਾ ਹੈ। ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।


