ਪਾਸਪੋਰਟ ਦੀ ਸ਼ਰਤ ਹਟਾਉਣ ਲਈ SGPC ਨੇ ਪਾਕਿਸਤਾਨ ਸਰਕਾਰ ਦਾ ਕੀਤਾ ਧੰਨਵਾਦ, ਤੇ ਕਹੀ ਇਹ ਵੱਡੀ ਗੱਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਪੀਐੱਮ ਇਮਰਾਨ ਖਾਨ ਵੱਲੋਂ ਪਾਸਪੋਰਟ ਦੀ ਸ਼ਰਤ ਨੂੰ ਹਟਾਉਣ ਤੇ ਐੱਸਜੀਪੀਸੀ ਨੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਹੈ। ਉੱਥੇ ਹੀ ਐੱਸਜੀਪੀਸੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਪੀਐੱਮ ਇਮਰਾਨ ਖਾਨ ਵੱਲੋਂ ਪਾਸਪੋਰਟ ਦੀ ਸ਼ਰਤ ਨੂੰ ਹਟਾਉਣ ਤੇ ਐੱਸਜੀਪੀਸੀ ਨੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਹੈ। ਉੱਥੇ ਹੀ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਤੇ ਲੱਗੀ ਯਾਤਰਾ ਦੀ ਫੀਸ ਨੂੰ ਵੀ ਮੁਆਫ ਕਰ ਦੇਣਾ ਚਾਹੀਦਾ ਹੈ ਤਾਂ ਜੋ ਸ਼ਰਧਾਲੂਆਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਭਾਰ ਨਾ ਪਵੇ।

gobind singh longowal

ਕਾਬਿਲੇਗੌਰ ਹੈ ਕਿ ਪਾਕਿਸਤਾਨ ਪੀਐੱਮ ਇਮਰਾਨ ਖਾਨ ਨੇ ਟਵੀਟ ਜਰੀਏ ਐਲਾਨ ਕੀਤਾ ਕਿ ਉਹਨਾਂ ਨੇ ਸਿੱਖ ਸ਼ਰਧਾਲੂਆਂ ਦੇ ਲਈ ਦੋ ਸ਼ਰਤਾਂ ਮੁਆਫ ਕੀਤੀਆਂ ਹਨ ਜਿਹਨਾਂ ’ਚ ਉਹ ਬਿਨ੍ਹਾਂ ਪਾਸਪੋਰਟ ਦੇ ਪਾਕਿਸਤਾਨ ਆ ਸਕਣਗੇ। ਪਰ ਉਹਨਾਂ ਕੋਲ ਕੋਈ ਵਾਜਿਬ ਆਈ ਕਾਰਡ ਹੋਣ ਜਰੂਰੀ ਹੋਵੇਗਾ। 10 ਦਿਨ ਪਹਿਲਾਂ ਰਜਿਸਟਰ ਕਰਵਾਉਣੀ ਜਰੂਰੀ ਨਹੀਂ ਹੋਵੇਗਾ। ਨਾਲ ਹੀ ਉਹਨਾਂ ਨੇ ਪ੍ਰਕਾਸ਼ ਦਿਹਾੜੇ ਮੌਕੇ ਤੇ ਉਦਘਾਟਨ ਮੌਕੇ 20 ਡਾਲਰ ਵਾਲੀ ਫੀਸ ਨੂੰ ਵੀ ਮੁਆਫ ਕੀਤਾ ਹੈ।

ਇਹ ਵੀ ਪੜੋਂ- ਖੁਸ਼ਖਬਰੀ: ਪਾਕਿਸਤਾਨ ਸਰਕਾਰ ਨੇ ਸਿੱਖ ਸੰਗਤਾਂ ਲਈ ਇਹਨਾਂ ਦੋ ਸ਼ਰਤਾਂ ਨੂੰ ਕੀਤਾ ਮੁਆਫ, ਜਾਣੋਂ

 

Leave a Reply

Your email address will not be published. Required fields are marked *