ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੰਬੀ ਦੇ ਪਿੰਡ ਸ਼ੇਰਾਵਾਲੀ ਚ ਪਿਛਲੇ 15 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਉਸ ਦੇ ਘਰ ਤੋਂ ਹੀ ਮਿਲੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨੌਜਵਾਨ ਦੀ ਲਾਸ਼ ਉਸਦੇ ਹੀ ਦੋਸਤ ਨੇ ਉਸਨੂੰ ਮਾਰ ਕੇ ਦੱਬੀ ਹੋਈ ਸੀ।
ਉੱਥੇ ਹੀ ਮ੍ਰਿਤਕ ਦੇ ਪਰਿਵਾਰ ਨੇ ਦੋਸਤ ਤੇ ਪੈਸੇ ਦੇ ਲਾਲਚ ਨੂੰ ਲੈ ਕਤਲ ਦਾ ਇਲਜ਼ਾਮ ਲਗਾਇਆ ਹੈ। ਕਾਬਿਲੇਗੌਰ ਹੈ ਕਿ ਕਵਲਜੀਤ 24 ਅਗਸਤ ਤੋਂ ਲਾਪਤਾ ਸੀ ਜਿਸ ਦੀ ਉਦੋਂ ਤੋਂ ਹੀ ਭਾਲ ਕੀਤੀ ਜਾ ਰਹੀ ਸੀ
ਇਸ ਮਾਮਲੇ ਚ ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਮ੍ਰਿਤਕ ਦੇ ਦੋਸਤ ਲਾਭ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਸ ਤੋਂ ਪਤਾ ਲੱਗਾ ਕੀ ਉਸ ਨੇ ਕਵਲਜੀਤ ਨੂੰ ਮਾਰ ਆਪਣੇ ਹੀ ਘਰ ਚ ਦੱਬ ਦਿੱਤਾ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਪੈਸੇ ਦੇ ਲਾਲਚ ਨੇ ਦੋਸਤਾਂ ਦੀ ਦੋਸਤੀ ਨੂੰ ਤੋੜ ਕੇ ਰੱਖ ਦਿੱਤਾ।


