ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਹਿੰਦੇ ਹਨ ਕਿ ਡਾਕਟਰ ਰੱਬ ਦਾ ਦੂਜਾ ਰੁਪ ਹੁੰਦਾ ਹੈ ਪਰ ਜੇਕਰ ਇਹੀ ਰੱਬ ਅਣਗਹਿਲੀ ਕਰ ਦੇਵੇ ਤਾਂ ਜੋ ਰੱਬ ਦੂਜੀ ਜਿੰਦਗੀ ਦੇ ਸਕਦਾ ਹੈ ਉਸ ਕਾਰਨ ਕਿਸੇ ਮਾਸੂਮ ਦੀ ਮੌਤ ਵੀ ਸਕਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਮਲੇਰਕੋਟਲਾ ਤੋਂ ਦੇਖਣ ਨੂੰ ਮਿਲਿਆ ਜਿੱਥੇ ਇਕ ਔਰਤ ਦੀ ਡਿਲਵਰੀ ਦੇ ਸਮੇਂ ਮੌਤ ਹੋ ਗਈ।

ਜਿਸ ਤੋਂ ਬਾਅਦ ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਨੇ ਡਾਕਟਰਾਂ ਤੇ ਅਣਗਹਿਲੀ ਦਾ ਇਲਜ਼ਾਮ ਲਗਾਇਆ। ਨਾਲ ਹੀ ਉਹਨਾਂ ਨੇ ਹਸਪਤਾਲ ‘ਚ ਜੰਮ੍ਹ ਕੇ ਹੰਗਾਮਾ ਵੀ ਕੀਤਾ।
ਹੰਗਾਮਾ ਕਾਫੀ ਵਧ ਜਾਣ ਤੋਂ ਬਾਅਦ ਮੌਕੇ ਤੇ ਪਹੁੰਚੇ ਸਥਾਨਕ ਡਿਪਟੀ ਕਮਿਸ਼ਨਰ ਨੇ ਦੋਨਾਂ ਧਿਰਾਂ ਦੀ ਗੱਲ ਸੁਣੀ। ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਤੇ ਨਿਰਪਖਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਤੇ ਨਾਲ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

