Black Fungus ਦਾ ਵਧਿਆ ਕਹਿਰ, 18 ਸੂਬੇ ਆਏ ਚਪੇਟ ‘ਚ, ਹੁਣ ਤੱਕ 5,424 ਮਾਮਲੇ ਦਰਜ

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦਾ ਖਤਰਾ ਗਿਆ ਨਹੀਂ ਕਿ (Black Fungus) ਬਲੈਕ ਫੰਗਸ ਦੀ ਰਫਤਾਰ ਤੇਜੀ ਨਾਲ ਵੱਧ ਰਹੀ ਹੈ। ਇਸ ਵਿਚਾਲੇ ਦੇਸ਼ ਦੇ…

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦਾ ਖਤਰਾ ਗਿਆ ਨਹੀਂ ਕਿ (Black Fungus) ਬਲੈਕ ਫੰਗਸ ਦੀ ਰਫਤਾਰ ਤੇਜੀ ਨਾਲ ਵੱਧ ਰਹੀ ਹੈ। ਇਸ ਵਿਚਾਲੇ ਦੇਸ਼ ਦੇ 18 ਸੂਬਿਆਂ ‘ਚ ਮਿਊਕੋਰਮਾਇਕੋਸਿਸ ਜਾਂ Black Fungus (ਬਲੈਕ ਫੰਗਸ) ਦੇ ਹੁਣ ਤਕ ਕੁੱਲ 5424 ਮਾਮਲੇ ਆਏ ਹਨ। ਇਨ੍ਹਾਂ ਵਿਚ ਜਿਆਦਾਤਰ ਮਾਮਲੇ ਗੁਜਰਾਤ ਤੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ।  ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ (Union Health Minister Harshvardhan)ਨੇ ਸੋਮਵਾਰ ਦਿੱਤੀ। 

ਉਨ੍ਹਾਂ ਦੱਸਿਆ, ‘ਐਮਫੋਟੇਰਿਸਿਨ-ਬੀ ਇੰਜੈਕਸ਼ਨ ਦੀਆਂ 9 ਲੱਖ ਖੁਰਾਕਾਂ ਕੇਂਦਰ ਸਰਕਾਰ ਨੇ ਬਲੈਕ ਫੰਗਸ ਦਾ ਇਲਾਜ ਕਰਨ ਲਈ ਆਯਾਤ ਕੀਤੀਆਂ ਹਨ। ਇਨ੍ਹਾਂ ‘ਚ 50 ਹਜ਼ਾਰ ਖੁਰਾਕਾਂ ਪ੍ਰਾਪਤ ਹੋ ਚੁੱਕੀਆਂ ਹਨ ਤੇ ਤਿੰਨ ਲੱਖ ਵਾਧੂ ਖੁਰਾਕਾਂ ਪ੍ਰਾਪਤ ਹੋ ਚੁੱਕੀਆਂ ਹਨ ਤੇ ਤਿੰਨ ਲੱਖ ਵਾਧੂ ਖੁਰਾਕਾਂ ਅਗਲੇ ਸੱਤ ਦਿਨਾਂ ‘ਚ ਉਪਲਬਧ ਹੋ ਜਾਣਗੀਆਂ।

ਕੋਵਿਡ-19 ਤੇ ਬਣੇ ਮੰਤਰੀਆਂ ਦੇ ਸਮੂਹ ਦੀ 27ਵੀਂ ਬੈਠਕ ਨੂੰ ਸੰਬੋਧਨ ਕਰਦਿਆਂ ਹਰਸ਼ਵਰਧਨ ਨੇ ਕਿਹਾ ਕਿ ਗੁਜਰਾਤ ‘ਚ ਬਲੈਕ ਫੰਗਸ ਦੇ 2165 ਮਾਮਲੇ ਆਏ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ‘ਚ 1188, ਉੱਤਰ ਪ੍ਰਦੇਸ਼ ‘ਚ 663, ਮੱਧ ਪ੍ਰਦੇਸ਼ ‘ਚ 590, ਹਰਿਆਣਾ ‘ਚ 339 ਤੇ ਆਂਧਰਾ ਪ੍ਰਦੇਸ਼ ‘ਚ 248 ਲੋਕਾਂ ਦੇ ਮਿਊਕੋਰਮਾਇਕੋਸਿਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜੋ: PNB ਘੋਟਾਲਾ ‘ਚ ਧੋਖਾਧੜੀ ਕਰਨ ਵਾਲਾ ਭਗੌੜਾ ਮੇਹੁਲ ਚੋਕਸੀ ਹੋਇਆ ਲਾਪਤਾ, ਤਲਾਸ਼ ਵਿਚ ਜੁਟੀ ਪੁਲਿਸ

ਗੌਰਤਲਬ ਹੈ ਕਿ ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਥੋੜੇ ਦਿਨ ਰੋਜਾਨਾ ਕੇਸ ਵੱਧਣੇ ਸ਼ੁਰੂ ਹੋ ਗਏ। ਇਸ ਵਿਚਾਲੇ ਅੱਜ ਤਾਜਾ ਰਿਪੋਰਟ ਦੇ ਮੁਤਾਬਿਕ 1 ਲੱਖ 95 ਹਜ਼ਾਰ 685 ਲੋਕਾਂ ‘ਚ ਕੋਰੋਨਾ ਲਾਗ ਦੀ ਪੁਸ਼ਟੀ ਹੋਈ ਹੈ। ਇਹ ਅੰਕੜਾ ਪਿਛਲੇ 42 ਦਿਨਾਂ ‘ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ 1 ਲੱਖ 85 ਹਜ਼ਾਰ 306 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।

 

Leave a Reply

Your email address will not be published. Required fields are marked *