ਦਿੱਲੀ ਵਿਚ ਵੈਕਸੀਨ ਨੂੰ ਲੈ ਕੇ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਕੀਤੀ ਅਪੀਲ

ਨਵੀਂ ਦਿੱਲੀ (ਇੰਟ.)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਟੀਕਾਕਰਣ ਮੁਹਿੰਮ ‘ਤੇ…

ਨਵੀਂ ਦਿੱਲੀ (ਇੰਟ.)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਟੀਕਾਕਰਣ ਮੁਹਿੰਮ ‘ਤੇ ਗੱਲਬਾਤ ਕੀਤੀ। ਕੇਜਰੀਵਾਲ ਨੇ ਦੱਸਿਆ ਕਿ ਅਸੀਂ ਜਦੋਂ ਫਾਈਜ਼ਰ (Pfizer) ਅਤੇ ਮੋਡਰਨਾ (Moderna) ਵਰਗੀਆਂ ਕੰਪਨੀਆਂ ਨਾਲ ਦਿੱਲੀ ਨੂੰ ਵੈਕਸੀਨ ਵੇਚਣ ਲਈ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਾਡੇ ਨਾਲ ਸਿੱਧੇ ਤੌਰ ‘ਤੇ ਡੀਲ ਕਰਨ ਤੋਂ ਨਾਂਹ ਕਰ ਦਿੱਤੀ।

 

ਇਹ ਵੀ ਪੜ੍ਹੋ: ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਕਰੇਗੀ ਸਾਗਰ ਰਾਣਾ ਕਤਲ ਕੇਸ ਦੀ ਜਾਂਚ

ਕੇਜਰੀਵਾਲ ਦਾ ਦਾਅਵਾ ਹੈ ਕਿ ਕੰਪਨੀਆਂ ਨੇ ਦਿੱਲੀ ਨੂੰ ਦੋ ਟੁੱਕ ਜਵਾਬ ਦਿੱਤਾ ਹੈ ਕਿ ਉਹ ਸਿਰਫ ਅਤੇ ਸਿਰਫ ਭਾਰਤ ਸਰਕਾਰ ਨਾਲ ਹੀ ਡੀਲ ਕਰਨਗੇ। ਅਜਿਹੇ ਵਿਚ ਕੇਜਰੀਵਾਲ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਛੇਤੀ ਤੋਂ ਛੇਤੀ ਵੈਕਸੀਨ ਦੀ ਸਪਲਾਈ ਕਰਨ ਅਤੇ ਸੂਬਿਆਂ ਨੂੰ ਮੁਹੱਈਆ ਕਰਵਾਉਣ। 

ਇਹ ਵੀ ਪੜ੍ਹੋ- ਅਮਰੀਕਾ ਵਿਚ ਚੱਲੀਆਂ ਗੋਲੀਆਂ, 6 ਸਾਲਾ ਬੱਚੇ ਦੀ ਮੌਤ

ਤੁਹਾਨੂੰ ਦੱਸ ਦਈਏ ਕਿ ਦਿੱਲੀ ਵਿਚ ਵੈਕਸੀਨ (Vaccine) ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਵੈਕਸੀਨ ਦੀ ਖੇਪ ਘੱਟ ਆਉਣ ਕਾਰਣ ਦਿੱਲੀ ਵਿਚ ਵੈਕਸੀਨ ਦਾ ਸੰਕਟ ਖੜ੍ਹਾ ਹੋ ਗਿਆ ਹੈ। ਲੋਕ ਵੱਡੀ ਗਿਣਤੀ ਵਿਚ ਵੈਕਸੀਨ ਲਗਵਾਉਣ ਲਈ ਵੈਕਸੀਨ ਸੈਂਟਰਾਂ ਵਿਖੇ ਪਹੁੰਚ ਰਹੇ ਹਨ ਪਰ ਵੈਕਸੀਨ ਨਾ ਹੋਣ ਕਾਰਣ ਲੋਕਾਂ ਨੂੰ ਖਾਲੀ ਹੱਥ ਵਾਪਸ ਮੁੜਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਬਲੈਕ ਤੇ ਵ੍ਹਾਈਟ ਫੰਗਸ ਤੋਂ ਬਾਅਦ ਹੁਣ ਇਸ ਫੰਗਸ ਦਾ ਵਧਿਆ ਖਤਰਾ

ਜਿਸ ਕਾਰਣ ਦਿੱਲੀ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਮੰਗ ਕੀਤੀ ਗਈ ਕਿ ਉਹ ਵੈਕਸੀਨ ਦੀ ਸਪਲਾਈ ਵਧੇਰੇ ਰੱਖਣ ਤਾਂ ਜੋ ਉਹ ਦਿੱਲੀ ਵਿਚ 18+ ਵਰਗ ਨੂੰ ਛੇਤੀ ਤੋਂ ਛੇਤੀ ਵੈਕਸੀਨ ਲਗਾਈ ਜਾ ਸਕੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪਹਿਲਾਂ ਵੀ ਸਰਕਾਰ ਅੱਗੇ ਅਪੀਲ ਕੀਤੀ ਗਈ ਸੀ ਕਿ ਜੇ ਵੈਕਸੀਨ ਦੀ ਖੇਪ ਪੂਰੀ ਮਿਲਦੀ ਰਹੀ ਤਾਂ ਉਹ 3 ਮਹੀਨਿਆਂ ਵਿਚ ਹੀ ਪੂਰੇ ਦਿੱਲੀ ਵਾਸੀਆਂ ਨੂੰ ਵੈਕਸੀਨ ਲਗਾ ਦੇਣ। ਦਿੱਲੀ ਵਿਚ ਕੋਰੋਨਾ ਵਾਇਰਸ (Corona Virus) ਦੇ ਕੇਸ ਘੱਟਣੇ ਸ਼ੁਰੂ ਹੋ ਗਏ ਹਨ ਜਦੋਂ ਕਿ ਠੀਕ ਹੋਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। 

Leave a Reply

Your email address will not be published. Required fields are marked *