ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉਧਰ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਤੋਂ ਬਾਅਦ ਪੁਲਿਸ ਵੀ ਚੋਕਸੀ ਵਰਤਦੀ ਨਜਰ ਆ ਰਹੀ ਐ | ਫਿਰੋਜ਼ਪੁਰਦੇ ਮਮਦੋਟ ਚ ਥਾਣਾ ਮੁਖੀ ਜਤਿੰਦਰ ਸਿੰਘ ਦਾ ਤਬਾਦਲਾ ਕਰਕੇ ਫਿਰੋਜ਼ਪੁਰ ਪੁਲਸ ਲਾਈਨ ਵਿਖੇ ਹਾਜ਼ਰ ਕੀਤਾਗਿਆ ਹੈ | ਜਿਨ੍ਹਾਂ ਦੀ ਥਾਂ ਤੇ ਪੁਸ਼ਪਿੰਦਰ ਪਾਲ ਸਿੰਘ ਨੂੰ ਨਵੇਂ ਥਾਣਾ ਮੁਖੀ ਵਜੋਂ ਮਮਦੋਟ ਵਿਖੇ ਭੇਜਿਆ ਗਿਆ |
ਇਸ ਤੋਂ ਪਹਿਲਾਂ ਹੌਲਦਾਰ ਦਿਲਬਾਗ ਸਿੰਘ ਅਤੇ ਮੁੱਖ ਮੁਨਸ਼ੀ ਤਰਸੇਮ ਕੁਮਾਰ ਦਾ ਵੀ ਤਬਾਦਲਾ ਕੀਤਾ ਗਿਆਸੀ | ਦੱਸਦਇਆ ਕੀ ਪਿਛਲੇ ਦਿਨੀਂ ਪਿੰਡ ਜਾਮਾ ਰਖਈਆਂ ਦੇ ਮੌਜੂਦਾ ਸਰਪੰਚ ਕੁਲਵੰਤ ਸਿੰਘ ਨੇ ਆਪਣੇਨੌਜਵਾਨ ਪੁੱਤਰ ਨੂੰ ਨਸ਼ਾ ਕਰਦੇ ਧਰ ਦਬੋਚਿਆ ਸੀ | ਜਿਸ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ | ਜਿਸਕਾਰਨ ਇਹ ਤਬਾਦਲੇ ਕੀਤੇ ਗਏ ਨੇ |
Watch Video
