ਕੈਪਟਨ ਨੇ ਹਾਰ ਦਾ ਠੀਕਰਾ ਸਿੱਧੂ ਸਿਰ ਭੰਨ੍ਹਿਆ- ਕਿਹਾ ਸਿੱਧੂ ਨੂੰ ਨਹੀਂ ਆਉਂਦਾ ਆਪਣੇ ਵਿਭਾਗ ਦਾ ਕੰਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਕਾਂਗਰਸ ਪਾਰਟੀ ਨੇ ਆਪਣਾ ਚੰਗਾ ਪ੍ਰਦਰਸ਼ਨ ਦਿਖਾਇਆ ਪਰ ਪੰਜਾਬ ‘ਚ ਕਾਂਗਰਸ ਦਾ ਮਿਸ਼ਨ 13 ਸਫਲ ਨਾ ਹੋ ਸਕਿਆ। ਉੱਥੇ ਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਕਾਂਗਰਸ ਪਾਰਟੀ ਨੇ ਆਪਣਾ ਚੰਗਾ ਪ੍ਰਦਰਸ਼ਨ ਦਿਖਾਇਆ ਪਰ ਪੰਜਾਬ ‘ਚ ਕਾਂਗਰਸ ਦਾ ਮਿਸ਼ਨ 13 ਸਫਲ ਨਾ ਹੋ ਸਕਿਆ। ਉੱਥੇ ਹੀ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਸਾਰਾ ਠੀਕਰਾ ਸਿੱਧੂ  ਦੇ ਸਿਰ ਤੇ ਭੰਨ੍ਹ ਦਿੱਤਾ ਹੈ। ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣਾ ਵਿਭਾਗ ਸਹੀ ਢੰਗ ਨਾਲ ਚਲਾ ਨਹੀਂ ਪਾ ਰਹੇ ਹਨ।

Captain Amarinder singh

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹਿਰੀ ਵਿਕਾਸ ਦੇ ਕੰਮਾਂ ਚ ਵੀ ਕਮੀ ਦੇਖਣ ਨੂੰ ਮਿਲੀ ਹੈ। ਨਾਲ ਹੀ ਉਹਨਾਂ ਨੇ ਸਿੱਧੂ ਦੇ ਮਾਮਲੇ ਨੂੰ ਕਾਂਗਰਸ ਹਾਈਕਮਾਨ ਅੱਗੇ ਰੱਖਣ ਦੀ ਵੀ ਗੱਲ ਆਖੀ।

Captain and Sidhu

ਦੱਸਣਯੋਗ ਗੱਲ ਹੈ ਕਿ ਕੈਪਟਨ ਨੇ ਇਸ ਤੋਂ ਪਹਿਲਾ ਕਿਹਾ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਕੁਝ ਸਮੇਂ ਲਈ ਰੁਕ ਕੇ ਆਪਣੇ ਮਤਭੇਦ ਜਾਹਿਰ ਕਰ ਦਿੰਦੇ ਤਾਂ ਉਹਨਾਂ ਦਾ ਮਿਸ਼ਨ 13 ਅਸਫਲ ਸਾਬਿਤ ਨਾ ਹੁੰਦਾ। ਉੱਥੇ ਹੀ ਉਹਨਾਂ ਨੇ ਸਿੱਧੂ ਤੇ ਬਾਜਵਾ ਦੀ ਜੱਫੀ ਤੇ ਕਿਹਾ ਕਿ ਸਾਡੇ ਜਵਾਨਾਂ ਨੂੰ ਮਾਰਨ ਦਾ ਆਦੇਸ਼ ਦੇਣ ਵਾਲੇ ਲੋਕਾਂ ਨੂੰ ਜੱਫੀ ਪਾਉਣਾ ਲੋਕ ਬਰਦਾਸ਼ਤ ਨਹੀਂ ਕਰਨਗੇ।

Leave a Reply

Your email address will not be published. Required fields are marked *