ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਬਾਅਦ ਇਕ ਤੋਂ ਇਕ ਕਾਂਗਰਸੀ ਮੰਤਰੀ ਸਿੱਧੂ ਨੂੰ ਲੈਕੇ ਆਪਣਾ ਬਿਆਨ ਦੇ ਰਹੇ ਹਨ। ਦਸ ਦਈਏ ਕਿ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਿੱਧੂ ਦੇ ਬਿਆਨ ਨੂੰ ਮੰਦਭਾਗਾਂ ਬਿਆਨ ਦੱਸਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿ ਵਾਰ ਵਾਰ ਸਿੱਧੂ ਦੀ ਗੱਲ ਕਰਨਾ ਜਰੂਰੀ ਨਹੀਂ ਹੈ। ਨਾਲ ਹੀ ਬਾਜਵਾ ਨੇ ਇਹ ਵੀ ਕਿਹਾ ਕਿ ਸਾਰਾ ਮਾਮਲੇ ਬਾਰੇ ਪਾਰਟੀ ਹਾਈਕਮਾਨ ਨੂੰ ਜਾਣੂ ਹੈ।।
ਨਾਲ ਹੀ ਸਿੱਧੂ ਨੂੰ ਲੈਕੇ ਉਹਨਾਂ ਨੇ ਕਿਹਾ ਕਿ ਰਾਜਨੀਤੀ ਲੋਕਾਂ ਨੂੰ ਵੱਡੇ ਅਹੁਦੇ ਦੀ ਇੱਛਾ ਹੁੰਦੀ ਹੈ। ਪਰ ਸਿੱਧੂ ਕੁਝ ਜਿਆਦਾ ਜਲਦੀ ਚ ਹਨ। ਇਸ ਤੋਂ ਇਲਾਵਾ ਉਹਨਾਂ ਨੇ ਲੋਕਸਭਾ ਚੋਣਾਂ ਨੂੰ ਲੈਕੇ ਆਪ ਦੇ ਵਜੂਦ ਨੂੰ ਖਤਮ ਹੋਣ ਦੀ ਗੱਲ ਆਖੀ ਨਾਲ ਹੀ ਉਹਨਾਂ ਨੇ ਗੁਰਦਾਸਪੁਰ ਸੀਟ ਤੋਂ ਸਨੀ ਦਿਓਲ ਦੀ ਹਾਰ ਹੋਣ ਦੀ ਗੱਲ ਵੀ ਆਖੀ।

