ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਮੰਡੀਆ ਚ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਹੋਈ ਫਸਲ ਰੁੱਲ ਰਹੀ ਹੈ। ਜਿਸ ਤੋਂ ਬਾਅਦ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਦੀ ਮੰਡੀ ਚ ਅਚਨਚੇਤ ਛਾਪਾ ਮਾਰਿਆ। ਦਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਛਾਪਾ ਮਾਰ ਕੇ ਮੰਡੀ ਦਾ ਜਾਇਜਾ ਲਿਆ।
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਐੱਫਸੀਐਈ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ 12 ਫੀਸਦੀ ਨਮੀ ਵਾਲੀ ਕਣਕ ਨੂੰ ਜੱਲਦ ਤੋਂ ਜੱਲਦ ਮੰਡੀਆਂ ਤੋਂ ਚੁੱਕਿਆ ਜਾਵੇ।
ਇਸ ਦੌਰਾਨ ਮੌਕੇ ਤੇ ਮੌਜੂਦ ਕਿਸਾਨਾ ਨੇ ਕਿਹਾ ਕਿ ਉਹ ਤਿੰਨ ਦਿਨ ਤੋਂ ਮੰਡੀ ਚ ਬੈਠੇ ਹਨ ਤੇ ਉਹਨਾਂ ਦੀ ਫਸਲ ਦੇ ਨਾਲ ਬੇਕਦਰੀ ਕੀਤੀ ਜਾ ਰਹੀ ਹੈ ਤੇ ਫਸਲ ਨੂੰ ਚੁੱਕੀ ਨਹੀਂ ਜਾ ਰਹੀ ਹੈ।

