Tik Tok ‘ਤੇ ਬੈਨ ਲੱਗਣ ਤੋਂ ਬਾਅਦ ਹਰ ਰੋਜ਼ ਇਹਨੇ ਕਰੋੜ ਦਾ ਹੋ ਰਿਹਾ ਘਾਟਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਦਰਾਸ ਕੋਰਟ ਦੇ ਹੁਕਮਾਂ ਤੋਂ ਬਾਅਦ ਭਾਰਤ ਚ ਚੀਨੀ ਐਪ ਟਿਕ ਟੌਕ ਨੂੰ ਬੈਨ ਕਰ ਦਿੱਤਾ ਗਿਆ ਹੈ। ਐਪ ਦੇ ਬੈਨ ਹੋਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਦਰਾਸ ਕੋਰਟ ਦੇ ਹੁਕਮਾਂ ਤੋਂ ਬਾਅਦ ਭਾਰਤ ਚ ਚੀਨੀ ਐਪ ਟਿਕ ਟੌਕ ਨੂੰ ਬੈਨ ਕਰ ਦਿੱਤਾ ਗਿਆ ਹੈ। ਐਪ ਦੇ ਬੈਨ ਹੋਣ ਤੋਂ ਬਾਅਦ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਇਸ ਐਪ ਦੇ ਬੈਨ ਹੋਣ ਤੋਂ ਬਾਅਦ ਲੱਖਾਂ ਹੀ ਯੂਜਰ ਇਸ ਐਪ ਨੂੰ ਆਸਾਨੀ ਨਾਲ ਇਸਤੇਮਾਲ ਕਰ ਰਹੇ ਹਨ।

Tik tok

ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਟਿਕ ਟੌਕ ਐਪ ਦੇ ਬੰਦ ਹੋਣ ਤੋਂ ਬਾਅਦ ਬੀਜਿੰਗ ਬਾਈਟਡਾੰਸ ਟੈਕਨਾਲੋਜੀ ਕੰਪਨੀ ਨੂੰ ਰੋਜ਼ਾਨਾ 5 ਲੱਖ ਦਾ ਡਾਲਰ ਯਾਨੀ ਕਿ ਕਰੀਬ 3.5 ਕਰੋੜ ਦਾ ਨੁਕਸਾਨ ਹੋ ਰਿਹਾ ਹੈ।

Tik Tok  ਇਹਨਾਂ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਕਰੀਬ 250 ਤੋਂ ਜਿਆਦਾ ਨੌਕਰੀਆਂ ਖਤਰੇ ਚ ਪੈ ਗਈਆ ਹਨ। ਦੱਸਣਯੋਗ ਗੱਲ ਹੈ ਕਿ ਟਿਕ ਟੌਕ ਦੁਨਿਆ ਦਾ ਸਭ ਤੋਂ ਪੰਸਦੀਦਾ ਐਪ ਵਿੱਚੋਂ ਇਕ ਹੈ ਤੇ ਇਸ ਨਾਲ ਲੱਖਾਂ ਦੀ ਗਿਣਤੀ ਚ ਲੋਕ ਜੁੜੇ ਹੋਏ ਹਨ। ਜਿਸ ਕਾਰਨ ਭਾਰਤ ਚ ਇਹ ਐਪ ਕਰਬੀ 30 ਕਰੋੜ ਵਾਰ ਤੋਂ ਵੀ ਜਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ।

Tik Tok

ਜੇਕਰ ਦੁਨਿਆ ਦੇ ਮੌਕੇ ਦੇਖਿਆ ਜਾਵੇ ਤਾਂ ਦੁਨਿਆ ਚ ਇਸ ਐਪ ਨੂੰ ਕਰੀਬ 100 ਕਰੋੜ ਤੋਂ ਵੀ ਜਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਦਸ ਦਈਏ ਕਿ ਟਿਕ ਟੌਕ ਐਪ ਤੇ ਅਸ਼ਲੀਲਤਾ ਜਿਆਦਾ ਹੋਣ ਦੇ ਕਾਰਨ ਹੀ ਇਸ ਐਪ ਤੇ ਰੋਕ ਲਗਾਈ ਗਈ ਹੈ। ਕਿਉਂਕਿ ਇਸ ਐਪ ਰਾਹੀ ਬੱਚਿਆ ਤੇ ਕਾਫੀ ਮਾੜਾ ਅਸਰ ਪੈ ਰਿਹਾ ਹੈ।

Leave a Reply

Your email address will not be published. Required fields are marked *