ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਥਾਣਾ ਸਦਰ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਥਾਣੇ ਚ ਬਰਾਤੀ ਰਿਪੋਰਟ ਦਰਜ ਕਰਵਾਉਣ ਲਈ ਪੁੱਜੇ ਸੀ। ਦੱਸਿਆ ਜਾ ਰਿਹਾ ਹੈ ਕਿ ਬਰਾਤੀ ਨੇ ਪਿੰਡ ਵਾਸਿਆਂ ਤੇ ਕੁੱਟ ਮਾਰ ਕਰਨ ਦੇ ਆਰੋਪ ਇਲਜ਼ਾਮ ਲਾਏ ਗਏ ਹਨ।
ਪੀੜਤਾਂ ਦਾ ਕਹਿਣਾ ਸੀ ਕਿ ਉਹ ਬਾਰਾਤ ਨੂੰ ਲਿਜਾਉਣ ‘ਚ ਥੋੜੀ ਲੇਟ ਹੋ ਗਏ ਜਿਸ ਤੋਂ ਬਾਅਦ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ। ਜਿਸ ਕਾਰਨ ਇਸ ਕੁੱਟਮਾਰ ਦੇ ਕਾਰਨ ਲਈ ਲੋਕ ਜਖਮੀ ਹੋ ਗਏ ਹਨ।
ਉੱਥੇ ਹੀ ਬਰਾਤੀਆਂ ਨੇ ਪਿੰਡ ਵਾਸਿਆਂ ਤੇ ਕੁੱਟਮਾਰ ਕਰਨ ਦੇ ਇਲਜਾਮ ਲਾਏ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


