ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਚ ਮੌਸਮ ਨੇ ਆਪਣਾ ਮਿਜਾਜ ਬਦਲ ਲਿਆ ਹੈ ਜਿਸ ਕਾਰਨ ਕਈ ਥਾਵਾਂ ਤੇ ਬਾਰਿਸ਼ ਹੋ ਰਹੀ ਹੈ ਨਾਲ ਹੀ ਕਈ ਥਾਵਾਂ ‘ਤੇ ਗੜ੍ਹੇਮਾਰੀ ਵੀ ਹੋਈ ਹੈ।
ਦਸ ਦਈਏ ਕਿ ਤੇਜ ਚੱਕਰਵਾਤੀ ਹਵਾਵਾਂ ਦੇ ਕਾਰਨ ਪੂਰੇ ਦੇਸ਼ ਚ ਮੌਸਮੀ ਗੜਬੜੀ ਦੇਖਣ ਨੂੰ ਮਿਲੀ ਹੈ ਜਿਸ ਕਾਰਨ ਮੌਸਮ ਨੇ ਮਾਨਸੂਨ ਤੋਂ ਪਹਿਲਾ ਹੀ ਆਪਣਾ ਮਿਜਾਜ ਬਦਲ ਲਿਆ ਹੈ।
ਉੱਥੇ ਹੀ ਚੰਡੀਗੜ੍ਹ ਚ ਸਵੇਰ ਤੋਂ ਹੀ ਸੰਘਣੀ ਬੱਦਲ ਛਾਏ ਹੋਏ ਹਨ ਤੇ ਨਾਲ ਹੀ ਬਾਰਿਸ਼ ਵੀ ਹੋ ਰਹੀ ਹੈ।


