ਬਾਰਾਬੰਕੀ (ਇੰਟ.)- ਕੋਰੋਨਾ ਵੈਕਸੀਨ (Corona Vaccine) ਨੂੰ ਲੈ ਕੇ ਭਰਮ ਦੇ ਚੱਲਦਿਆਂ ਬਾਰਾਬੰਕੀ ਜ਼ਿਲ੍ਹੇ ਦੇ ਸਿਸੌੜਾ ਪਿੰਡ ਵਿਚ ਸਿਹਤ ਵਿਭਾਗ ਦੀ ਟੀਮ ਨੂੰ ਦੇਖਦਿਆਂ ਹੀ ਸਥਾਨਕ ਲੋਕਾਂ ਨੇ ਨਦੀ ਵਿਚ ਛਲਾਂਗ ਲਗਾ ਦਿੱਤੀ। ਜਿਸ ਮਗਰੋਂ ਸਿਹਤ ਵਿਭਾਗ ਦੀ ਟੀਮ ਦੇ ਹੱਥ ਪੈਰ ਫੁਲ ਗਏ। ਇਸ ਪਿੰਡ ਦੀ ਆਬਾਦੀ 1500 ਦੇ ਕਰੀਬ ਹੈ ਤੇ ਕੇਵਲ 14 ਲੋਕਾਂ ਨੇ ਹੀ ਵੈਕਸੀਨ ਲਗਵਾਈ। ਇਸ ਲਈ ਵੀ ਐਸ.ਡੀ.ਐਮ. ਤੇ ਸਿਹਤ ਵਿਭਾਗ ਦੀ ਟੀਮ ਨੂੰ ਪਿੰਡ ਵਾਸੀਆਂ ਦੀਆਂ ਮਿੰਨਤਾਂ ਕਰਨੀਆਂ ਪਈਆਂ।
ਇਹ ਵੀ ਪੜ੍ਹੋ- ਤੀਜੀ ਲਹਿਰ ਦਾ ਬੱਚਿਆਂ ਵਿਚ ਵਧੇਰੇ ਖਤਰਾ, ਇਹ ਵੈਕਸੀਨ ਸਾਬਿਤ ਹੋਵੇਗੀ ਗੇਮ ਚੇਂਜਰ : ਸਵਾਮੀਨਾਥਨ
ਜਨਪਦ ਦੀ ਤਹਿਸੀਲ ਰਾਮੁਗਰ ਦੇ ਤਰਾਈ ਦੇ ਇਕ ਪਿੰਡ ਸਿਸੌੜਾ ਵਿਚ ਪਿੰਡ ਵਾਸੀਆਂ ਨੂੰ ਵੈਕਸਨ ਲਗਾਉਣ ਸਿਹਤ ਵਿਭਾਗ ਦੀ ਟੀਮ ਪਹੁੰਚੀ। ਪਿੰਡ ਵਾਸੀ ਵੈਕਸੀਨੇਸ਼ਨ ਲਗਾਉਣ ਦੀ ਸੂਚਨਾ ਤੋਂ ਡਰ ਗਏ ਅਤੇ ਉਹ ਸਰਯੂ ਨਦੀ ਕੰਢੇ ਚਲੇ ਗਏ। ਸਿਹਤ ਵਿਭਾਗ ਦੀ ਟੀਮ ਨੂੰ ਜਦੋਂ ਇਹ ਸੂਚਨਾ ਮਿਲੀ ਕਿ ਪਿੰਡ ਵਾਸੀ ਨਦੀ ਕੰਢੇ ਬੈਠੇ ਹਨ ਤਾਂ ਉਨ੍ਹਾਂ ਨੂੰ ਸਮਝਾਉਣ ਲਈ ਸਿਹਤ ਵਿਭਾਗ ਦੀ ਟੀਮ ਵੀ ਉਥੇ ਪਹੁੰਚ ਗਈ।

ਸਿਹਤ ਟੀਮਾਂ (Medical Team) ਨੂੰ ਦੇਖ ਕੇ ਪਿੰਡ ਵਾਸੀਆਂ ਇੰਨੇ ਘਬਰਾ ਗਏ ਕਿ ਉਨ੍ਹਾਂ ਨੂੰ ਭੱਜਣ ਦਾ ਰਾਹ ਨਹੀਂ ਲੱਭਿਆ ਅਤੇ ਨਦੀ ਵਿਚ ਛਲਾਂਗ ਲਗਾ ਦਿੱਤੀ। ਪਿੰਡ ਵਾਸੀਆਂ ਨੂੰ ਨਦੀ ਵਿਚ ਛਲਾਂਗ ਮਾਰਦਾ ਦੇਖ ਸਿਹਤ ਵਿਭਾਗ ਦੀ ਟੀਮ ਦੇ ਹੱਥ ਪੈਰ ਫੁੱਲ ਗਏ ਅਤੇ ਪਿੰਡ ਵਾਸੀਆਂ ਨੂੰ ਬਾਹਰ ਆਉਣ ਦੀ ਅਪੀਲ ਕਰਨ ਲੱਗੇ ਪਰ ਪਿੰਡ ਵਾਸੀ ਬਾਹਰ ਨਿਕਲਣ ਨੂੰ ਤਿਆਰ ਨਹੀਂ ਸਨ।
ਇੱਥੇ ਪੜੋ ਹੋਰ ਖ਼ਬਰਾਂ: ਦੇਸ਼ ਦੇ ਬਾਕੀ ਸੂਬਿਆਂ ਤੋਂ ਬਾਅਦ ਹੁਣ ਪੰਜਾਬ ‘ਚ ‘ਤਾਊਤੇ ਤੂਫਾਨ’ ਕਿੰਨਾ ਕੁ ਹੋਵੇਗਾ ਖ਼ਤਰਨਾਕ ਸਾਬਿਤ
ਉਪ ਜ਼ਿਲਾ ਅਧਿਕਾਰੀ (ਰਾਮਨਗਰ) ਰਾਜੀਵ ਸ਼ੁਕਲ ਅਤੇ ਨੋਡਲ ਅਧਿਕਾਰੀ ਰਾਹੁਲ ਤ੍ਰਿਪਾਠੀ ਦੇ ਸਮਝਾਉਣ ਦੀਆਂ ਅਥੱਕ ਪ੍ਰਦਰਸ਼ਨ ਤੋਂ ਬਾਅਦ ਪਿੰਡ ਨਦੀ ਤੋਂ ਬਾਹਰ ਨਿਕਲੇ। ਉਪਜ਼ਿਲਾ ਅਧਿਕਾਰੀ ਨੇ ਪਿੰਡ ਵਾਸੀਆਂ ਦੇ ਅੰਦਰ ਡਰ ਅਤੇ ਭਰਮ ਨੂੰ ਦੂਰ ਕਰ ਕੇ ਉਨ੍ਹਾਂ ਨੂੰ ਵੈਕਸੀਨ ਲਗਵਾਉਣ ਲਈ ਰਾਜ਼ੀ ਕੀਤਾ। ਉਦੋਂ ਜਾ ਕੇ ਇਕ ਤੋਂ ਬਾਅਦ ਇਕ ਕੁਲ 14 ਲੋਕਾਂ ਨੇ ਵੈਕਸੀਨ ਲਗਵਾਈ । ਇਸ ਪਿੰਡ ਦੀ ਆਬਾਦੀ ਦੀ ਗੱਲ ਕਰੀਏ ਤਾਂ 1500 ਲੋਕ ਇਥੇ ਰਹਿੰਦੇ ਹਨ ਪਰ ਸਿਰਫ 14 ਲੋਕਾਂ ਨੇ ਹੀ ਟੀਕਾਕਰਣ ਕਰਵਾਇਆ।



