ਨਵੀਂ ਦਿੱਲੀ (ਇੰਟ.)- ਰੋਹਿਤ ਸ਼ਰਮਾ ਆਈ.ਪੀ.ਐੱਲ. ਦੇ ਸਭ ਤੋਂ ਸਫਲ ਕਪਤਾਨ ਹਨ ਅਤੇ ਉਨ੍ਹਾਂ ਦੀ ਕਪਤਾਨੀ ਵਿਚ ਮੁੰਬਈ ਇੰਡੀਅਨਸ ਨੇ ਰਿਕਾਰਡ 5 ਵਾਰ ਖਿਤਾਬ ਜਿੱਤੇ ਹਨ। ਰੋਹਿਤ ਸ਼ਰਮਾ ਆਖਿਰ ਇੰਨੇ ਸਫਲ ਕਪਤਾਨ ਕਿਉਂ ਹਨ ਨਾਲ ਹੀ ਉਹ ਕਿਹੜੀ ਗੱਲ ਹੈ ਜੋ ਉਨ੍ਹਾਂ ਨੂੰ ਇਕ ਬਿਹਤਰੀਨ ਕਪਤਾਨ ਬਣਾਉਂਦੀ ਹੈ। ਇਸ ਨੂੰ ਲੈ ਕੇ ਮੁੰਬਈ ਇੰਡੀਅਨ ਦੇ ਸਪਿਨਰ ਜਯੰਤ ਯਾਦਵ ਨੇ ਖੁਲਾਸਾ ਕੀਤਾ ਹੈ। ਜਯੰਤ ਯਾਦਵ ਇਸ ਟੀਮ ਦੇ ਨਾਲ ਸਾਲ 2019 ਤੋਂ ਹਨ ਅਤੇ ਦੋ ਵਾਰ ਇਸ ਆਈ.ਪੀ.ਐੱਲ. ਜੇਤੂ ਟੀਮ ਦਾ ਹਿੱਸਾ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ- ਤੀਜੀ ਲਹਿਰ ਦਾ ਬੱਚਿਆਂ ਵਿਚ ਵਧੇਰੇ ਖਤਰਾ, ਇਹ ਵੈਕਸੀਨ ਸਾਬਿਤ ਹੋਵੇਗੀ ਗੇਮ ਚੇਂਜਰ : ਸਵਾਮੀਨਾਥਨ
ਇੱਥੇ ਪੜੋ ਹੋਰ ਖ਼ਬਰਾਂ: ਦੇਸ਼ ਦੇ ਬਾਕੀ ਸੂਬਿਆਂ ਤੋਂ ਬਾਅਦ ਹੁਣ ਪੰਜਾਬ ‘ਚ ‘ਤਾਊਤੇ ਤੂਫਾਨ’ ਕਿੰਨਾ ਕੁ ਹੋਵੇਗਾ ਖ਼ਤਰਨਾਕ ਸਾਬਿਤ
ਜਯੰਤ ਯਾਦਵ ਨੇ ਰੋਹਿਤ ਸ਼ਰਮਾ ਦੀ ਕਾਫੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਬੇਹਦ ਸਹਿਜ ਹਨ ਅਤੇ ਕ੍ਰਿਕਟਰ ਦੀ ਸਮਝ ਉਨ੍ਹਾਂ ਦੀ ਜ਼ਬਰਦਸਤ ਹੈ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਜਯੰਤ ਯਾਦਵ ਨੇ ਕਿਹਾ ਕਿ ਜਦੋਂ ਕ੍ਰਿਕਟ ਨੂੰ ਜਾਨਣ ਦੀ ਗੱਲ ਆਉਂਦੀ ਹੈ ਤਾਂ ਇਸ ਵਿਚ ਰੋਹਿਤ ਸ਼ਰਮਾ ਬਹੁਤ ਹੀ ਚੰਗੇ ਹਨ। ਉਨ੍ਹਾਂ ਨੂੰ ਆਪਣੇ ਇਰਾਦਿਆਂ ‘ਤੇ ਵਿਸ਼ਵਾਸ ਹੁੰਦਾ ਹੈ ਨਾਲ ਹੀ ਅਗਲੇ ਕੁਝ ਓਵਰਾਂ ਵਿਚ ਕੀ ਹੋ ਸਕਦਾ ਹੈ ਇਸ ਦਾ ਉਨ੍ਹਾਂ ਨੂੰ ਕਾਫੀ ਚੰਗੀ ਤਰ੍ਹਾਂ ਨਾਲ ਪਤਾ ਹੁੰਦਾ ਹੈ। ਉਨ੍ਹਾਂ ਦੀ ਬੱਲੇਬਾਜ਼ੀ ਤਾਂ ਬਿਹਤਰੀਨ ਹੈ ਹੀ ਅਤੇ ਇਥੇ ਹੀ ਵਜ੍ਹਾ ਹੈ ਕਿ ਉਹ ਟੀਮ ਦੀ ਅਗਵਾਈ ਕਾਫੀ ਚੰਗੇ ਤਰੀਕੇ ਨਾਲ ਕਰਦੇ ਹਨ।

34 ਸਾਲ ਦੇ ਜਯੰਤ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਰੋਹਿਤ ਸ਼ਰਮਾ ਨੂੰ ਕਦੇ ਗੁੱਸਾ ਕਰਦੇ ਹੋਏ ਨਹੀਂ ਦੇਖਿਆ ਅਤੇ ਇਹੀ ਗੱਲ ਉਨ੍ਹਾਂ ਨੂੰ ਇਕ ਬਿਹਤਰ ਖਿਡਾਰੀ ਅਤੇ ਕਪਤਾਨ ਬਣਾਉਂਦਾ ਹੈ। ਜਯੰਤ ਯਾਦਵ ਨੇ ਕਿਹਾ ਕਿ ਰੋਹਿਤ ਸ਼ਰਮਾ ਕਿਸੇ ਵੀ ਖਿਡਾਰੀ ਨੂੰ ਕੋਈ ਵੀ ਗੱਲ ਕਾਫੀ ਚੰਗੇ ਤਰੀਕੇ ਨਾਲ ਸਮਝਾਉੰਦੇ ਹਨ।
ਜੇਕਰ ਤੁਸੀਂ ਅਗਲਾ ਮੈਚ ਖੇਡ ਰਹੇ ਹੋ ਤਾਂ ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਕੀ ਰੋਲ ਹੋਣ ਵਾਲੇ ਹੋ ਨਾਲ ਹੀ ਉਹ ਤੁਹਾਡੇ ਤੋਂ ਕੀ ਉਮੀਦ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਰੋਹਿਤ ਸ਼ਰਮਾ ਆਈ.ਪੀ.ਐੱਲ. ਇਤਿਹਾਸ ਦੇ ਸਭ ਤੋਂ ਸਫਲ ਹਨ, ਜਿਨ੍ਹਾਂ ਨੇ ਆਪਣੀ ਕਪਤਾਨੀ ਵਿਚ ਫ੍ਰੈਂਚਾਇਜ਼ੀ ਨੂੰ ਪੰਜ ਖਿਤਾਬ ਦਿਵਾਏ ਹਨ।





