ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਰੋਜਪੁਰ ਦੇ ਪਿੰਡ ਲਖਮੀਰ ਵਿਖੇ ਪੰਚਾਇਤੀ ਵੋਟਾਂ ਦੌਰਾਨ ਕਾਫੀ ਹੰਗਾਮਾ ਹੋਇਆ। ਜਿਸ ਕਾਰਨ ਪਿੰਡ ਲਖਮੀਰ ਵਿੱਚ ਫਿਰ ਤੋਂ ਵੋਟਾਂ ਪੈਣਗੀਆਂ। ਇਹ ਜਾਣਕਾਰੀ ਰਾਜ ਚੋਣ ਕਮੀਸ਼ਨ ਵੱਲੋਂ ਦਿੱਤੀ ਗਈ ਹੈ। ਦੱਸਣਯੋਗ ਗੱਲ ਹੈ ਕਿ ਲਖਮੀਰ ਵਿੱਚ ਝੱੜਪ ਦੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ।
ਝੱੜਪ ਵਿੱਚ ਲੋਕਾਂ ਨੇ ਗੁੱਸੇ ਵਿੱਚ ਆਕੇ ਬੈਲੇਟ ਬਾਕਸ ਨੂੰ ਅੱਗ ਵੀ ਲਗਾ ਦਿੱਤੀ ਸੀ। ਨਾਲ ਹੀ ਲੋਕਾਂ ਨੇ ਧਕੇਸ਼ਾਹੀ ਕਰਨ ਦੇ ਆਰੋਪ ਵੀ ਲਗਾਏ ਸੀ। ਇਹਨਾਂ ਹੀ ਨਹੀਂ ਹਿਠਾੜ ਵਿੱਚ 60 ਸਾਲਾ ਵੋਟਰ ਮਹਿੰਦਰ ਸਿੰਘ ਨੂੰ ਗੱਡੀ ਦੇ ਹੇਠਾਂ ਲਿਆ ਉਸਨੂੰ ਕੁਚਲ ਦਿੱਤਾ ਸੀ ਜਿਸ ਕਾਰਨ ਉਸਦੀ ਮੌੇਕੇ ਤੇ ਹੀ ਮੌਤ ਹੋ ਗਈ ਹੈ।

