ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਦਿੱਲੀ ਸਿੱਖ ਕਤਲੇਆਮ ਤੇ ਕਰੀਬ 34 ਸਾਲਾ ਬਾਅਦ ਫੈਸਲਾ ਆ ਗਿਆ ਹੈ। 1984 ਸਿੱਖ ਕਤਲੇਆਮ ਤੇ ਦਿੱਲੀ ਹਾਈਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਸੱਜਣ ਕੁਮਾਰ ਨੂੰ ਉਸਨੂੰ ਉਮਰਕੈਦ ਦੀ ਸਜਾ ਸੁਣਾਈ ਹੈ। ਨਾਲ ਹੀ ਉਸਨੂੰ 5 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ। ਦਿੱਲੀ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਸੱਜਣ ਕੁਮਾਰ ਨੂੰ ਹੁਕਮ ਦਿੰਦੇ ਹੋਏ ਕਿਹਾ ਹੈ ਕਿ ਉਹ 31 ਦਸੰਬਰ ਤੱਕ ਆਪਣਾ ਸਰੰਡਰ ਕਰ ਦੇਣ। ਉੱਥੇ ਹੀ ਦੂਜੇ ਪਾਸੇ ਪਾਰਟੀ ਤੋਂ ਬਾਗੀ ਹੋ ਚੁੱਕੇ ਸੁਖਪਾਲ ਖਹਿਰਾ ਨੇ ਇਸ ਫੈਸਲਾ ਦਾ ਸਵਾਗਤ ਕੀਤਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਹੀ ਸਮੇਂ ਬਾਅਦ ਯਾਨਿ ਕੀ ਕਰੀਬ 34 ਸਾਲਾਂ ਬਾਅਦ ਇਸ ਮਾਮਲੇ ਤੇ ਸਿਰਫ ਇਕ ਲੀਡਰ ਨੂੰ ਹੀ ਫੜਿਆ ਗਿਆ।
ਇਸ ਮਾਮਲੇ ਤੇ ਕਰੀਬ 34 ਸਾਲਾਂ ਬਾਅਦ ਫੈਸਲਾ ਆਉਣ ਤੋਂ ਬਾਅਦ ਵੀ ਸਿਰਫ ਇਕ ਲੀਡਰ ਨੂੰ ਫੜਿਆ ਗਿਆ ਹੈ ਜਦਕਿ ਇਸ ਮਾਮਲੇ ਦੇ ਦੋਸ਼ੀ ਜਗਦੀਸ਼ ਟਾਇਟਲਰ ਅਤੇ ਕਈ ਆਰਐਸਐਸ ਨੇਤਾ ਵੀ ਸ਼ਾਮਿਲ ਹਨ। ਜੋ ਕਿ ਖੁਰਦ ਬੁਰਦ ਗਏ ਹਨ ਕਿਉਂਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਇਸ ਨੂੰ ਕਾਫੀ ਸਮੇਂ ਤੱਕ ਲਟਕਾਇਆ ਗਿਆ ਜਿਸ ਕਾਰਨ ਸਿਰਫ ਸਿੱਖ ਕੌਮ ਵਿੱਚ ਹੀ ਨਹੀਂ ਬਲਕਿ ਹਰ ਧਰਮ ਦੇ ਲੋਕਾਂ ਵਿੱਚ ਮਾਯੂਸੀ ਦੇਖੀ ਗਈ ਹੈ।
ਕਾਨੂੰਨ ਤੇ ਉਸ ਸਮੇਂ ਭਰੋਸਾ ਟੁੱਟ ਜਾਂਦਾ ਹੈ ਜਦੋ ਬੇਇਨਸਾਫੀ ਹੁੰਦੀ ਹੈ। ਦਿੱਲੀ 1984 ਸਿੱਖ ਕਤਲੇਆਮ ਕਾਨੂੰਨ ਤੇ ਧੱਬਾ ਹੈ ਜਿਸ ਕਾਰਨ ਇਸਦੇ ਆਰੋਪਿਆਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ। ਉੱਥੇ ਹੀ ਦੂਜੇ ਪਾਸੇ ਸੁਖਪਾਲ ਖਹਿਰਾ ਨੇ ਐਚਐਸ ਫੁਲਕਾ ਨੂੰ ਇਸ ਮਾਮਲੇ ਤੇ ਪੈਰਵੀ ਕਰਨ ਤੇ ਵਧਾਈ ਦਿੱਤੀ । ਨਾਲ ਹੀ ਉਹਨਾਂ ਨੇ ਆਰੋਪਿਆ ਫਾਂਸੀ ਦੀ ਸਜਾ ਮਿਲਣੀ ਚਾਹਿਦੀ ਹੈ।


