ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਸੰਤ ਨਿਰੰਕਾਰੀ ਭਵਨ ਚ ਬੰਬ ਧਮਾਕੇ ਹੋਣ ਪੂਰੇ ਪੰਜਾਬ ਭਰ ਚ ਅਲਰਟ ਜਾਰੀ ਕੀਤਾ ਗਿਆ | ਜਿਸਨੂੰ ਲੈਕੇ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਚ ਕਿੰਨਾ ਅਲਰਟ ਹੈ ਇਸ ਨੂੰ ਲੈਕੇ ਲਿਵਿੰਗ ਇੰਡੀਆ ਦੇ ਰਿਪੋਰਟ ਨੇ ਰਾਤ ਨੂੰ 11 ਵਜੇ ਚੈਕਿੰਗ ਕੀਤੀ |
ਚੈਕਿੰਗ ਦੌਰਾਨ ਫਿਰੋਜ਼ਪੁਰ ਕੈਂਟ 7 ਨੰਬਰ ਦੀ ਚੁੰਗੀ ਤੇ ਦੇਖਾ ਤਾਂ ਪੁਲਿਸ ਬਲ ਤੈਨਾਤ ਸਨ ਤੇ ਆਣ-ਜਾਣ ਵਾਲੀ ਹਰੇਕ ਗੱਡੀ ਦੀ ਤਲਾਸ਼ੀ ਲਈ ਜਾ ਰਹੀ ਸੀ | ਉੱਥੇ ਹੀ ਸਰਹੱਦੀ ਪਿੰਡ ਬਾਰੇਕੇ ਚ 12 ਵਜੇ ਚੈਕਿੰਗ ਕੀਤੀ ਗਈ ਤਾਂ ਪੰਜਾਬ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਅਤੇ ਪਿੰਡ ਤੋਂ ਆਣ-ਜਾਣ ਵਾਲੇ ਵਿਅਕਤੀ ਤੇ ਪੈਨੀ ਨਜ਼ਰ ਰੱਖੀ ਜਾ ਰਹੀ ਸੀ | ਇਸ ਪਿੰਡ ਤੋਂ ਮਹਿਜ 2 ਕਿਲੋਮੀਟਰ ਹੁਸੈਨੀਵਾਲਾ ਬਾਰਡਰ ਹੈ |
Watch Video
https://youtu.be/pcp-0BmwZr0
