ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਪਟਿਆਲਾ ਹਾਉਸ ਕੋਰਟ ਵਿੱਚ ਦੋਵੇ ਦੋਸ਼ਿਆ ਨੂੰ ਸਜਾ ਸੁਣਾਈ ਗਈ।
ਦੱਸ ਦਈਏ ਕਿ ਕੋਰਟ ਨੇ ਦੋਵੇ ਦੋਸ਼ਿਆ ਨੂੰ ਨਰੇਸ਼ ਸੇਹਰਾਵਤ ਤੇ ਯਸ਼ਪਾਲ ਸਿੰਘ ਨੂੰ ਸਜਾ ਸੁਣਾਈ ਗਈ। ਦੱਸ ਦਈਏ ਕਿ ਨਰੇਸ਼ ਸੇਹਰਾਵਤ ਨੂੰ ਕੋਰਟ ਨੇ ਉਮਰਕੈਦ ਦੀ ਸਜਾ ਸੁਣਾਈ ਗਈ ਤੇ ਯਸ਼ਪਾਲ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਹੈ।
ਦੱਸਣਯੋਗ ਗੱਲ ਹੈ ਕਿ 31 ਅਕਤੂਬਰ 1984 ਵਿੱਚ ਜਦੋ ਪ੍ਰਧਾਨਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਸਿੱਖਾ ਵਿਰੁੱਧ ਵੱਡੇ ਪੱਧਰ ਤੇ ਹਿੰਸਾ ਭੜਕ ਗਈ ਸੀ ਜਿਸ ਕਾਰਨ ਕਈ ਇਲਾਕਿਆਂ ਵਿੱਚ ਸਿੱਖਾਂ ਦਾ ਹਜਾਰਾ ਦੀ ਗਿਣਤੀ ਵਿੱਚ ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਇਹ ਮਾਮਲਾ 34 ਸਾਲਾ ਪੁਰਾਣਾ ਹੈ।



