ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਪਰਾਲੀ ਸਾੜਣ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਿਸਾਨ ਪਰਾਲੀ ਨੂੰ ਸਾੜਣ ਤੋਂ ਪਿੱਛੇ ਨਹੀਂ ਹਟ ਰਹੇ ਹਨ। ਸੂਤਰਾਂ ਤੋਂ ਪਤਾ ਚਲਿਆ ਹੈ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਵਿੱਚ ਪਰਾਲੀ ਸਾੜਣ ਵਾਲਿਆ ਤੇ ਅਮਰੀਕਾ ਦੇ ਸਿਓਮੀ ਤੇ ਮੋਡਿਸ ਉਪਗ੍ਰਹਿ ਦੁਆਰਾ ਨਜ਼ਰ ਰੱਖੀ ਜਾ ਰਹੀ ਹੈ। ਇਹਨਾਂ ਹੀ ਨਹੀਂ ਇਸ ਰਾਹੀ ਜੋ ਵੀ ਸਰਕਾਰ ਦੇ ਮਨਾ ਕਰਨ ਦੇ ਬਾਵਜੁਦ ਵੀ ਪਰਾਲੀ ਸਾੜ ਰਹੇ ਹਨ ਉਹਨਾਂ ਦੇ ਚਾਲਾਨ ਵੀ ਕੱਟੇ ਜਾ ਰਹੇ ਹਨ।
ਸੂਤਰਾਂ ਤੋਂ ਪਤਾ ਚਲਿਆ ਹੈ ਕਿ ਇਸ ਉਪਗ੍ਰਹਿ ਦੀ ਮਦਦ ਦੇ ਨਾਲ ਪ੍ਰਸ਼ਾਸਨ ਨੇ 30 ਸਤੰਬਰ ਤੋਂ 28 ਅਕਤੂਬਰ ਤਕ ਪਰਾਲੀ ਸਾੜਨ ਲਈ 285 ਲੋਕਾਂ ਦੇ ਚਾਲਾਨ ਕੱਟੇ ਗਏ ਹਨ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਸੈਟੇਲਾਈਟ ਰਾਹੀ ਪ੍ਰਸ਼ਾਸਨ ਕੋਲ ਕਰੀਬ 656 ਸ਼ਿਕਾਇਤਾਂ ਵੀ ਮਿਲਿਆ ਹਨ।
ਇਹ ਅਮਰੀਕੀ ਉਪਗ੍ਰਹਿ ਪਾਰਲੀ ਸਾੜਨ ਵਾਲਿਆ ਦੀਆ ਤਸਵੀਰਾਂ ਖਿੱਚਦੇ ਹਨ ਤੇ ਨਾਲ ਹੀ ਧਰਤੀ ਤੋਂ ਕਿਸੇ ਵੀ ਥਾਂ ਤੋਂ ਤਾਪਮਾਨ ਨੂੰ ਦੇਖ ਲੈਂਦੇ ਹਨ ਤੇ ਨਾਲ ਹੀ ਪਰਾਲੀ ਸਾੜਨ ਵਾਲਿਆ ਨੂੰ ਵੀ ਦੇਖ ਲੈਂਦੇ ਹਨ। ਇਹ ਉਪਗ੍ਰਹਿ ਪਰਾਲੀ ਸਾੜਨ ਵਾਲੇ ਸਥਾਨਾਂ ਦਾ ਜਾਇਜਾ ਲੈ ਕੇ ਇਸਦੀ ਜਾਣਕਾਰੀ ਸਿੱਧਾ ਲੁਧਿਆਣਾ ਭੇਜਦੇ ਹਨ ਇਸਤੋਂ ਬਾਅਦ ਇਸਨੂੰ ਨਿਗਰਾਨੀ ਕੇਂਦਰ ਤੇ ਭੇਜਿਆ ਜਾਂਦਾ ਹੈ। ਇਸ ਜਾਣਕਾਰੀ ਨੂੰ ਮੋਬਾਇਲ ਰਾਹੀ ਇਸਨੂੰ ਅਫਸਰਾਂ ਤੱਕ ਪਹੁੰਚਇਆ ਜਾਂਦਾ ਹੈ। ਜਾਣਕਾਰੀ ਪ੍ਰਾਪਤ ਹੋਣ ਜਾਣ ਤੋਂ ਬਾਅਦ ਇਸ ਤੇ ਕਾਰਵਾਈ ਕੀਤੀ ਜਾਂਦੀ ਹੈ।


