ਮੁੰਬਈ- ਬੋਲਡ ਅਤੇ ਖੂਬਸੂਰਤ ਮੱਲਿਕਾ ਸ਼ੇਰਾਵਤ ਦਾ ਹਰ ਅੰਦਾਜ਼ ਖਾਸ ਹੈ। ਫਿਲਮਾਂ ‘ਚ ਇੰਟੀਮੇਟ ਸੀਨਜ਼ ਦੇ ਕੇ ਲਾਈਮਲਾਈਟ ‘ਚ ਰਹਿਣ ਵਾਲੀ ਮੱਲਿਕਾ ਸ਼ੇਰਾਵਤ ਦਾ ਅਸਲ ਜ਼ਿੰਦਗੀ ‘ਚ ਦਬਦਬਾ ਹੈ। ਪਿਛਲੇ ਕੁਝ ਦਿਨਾਂ ਤੋਂ ਮੱਲਿਕਾ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ‘ਚ ਹੈ। ਇਹ ਅਦਾਕਾਰਾ ਲਗਾਤਾਰ ਇੰਡਸਟਰੀ ਦੇ ਕਾਲੇ ਅੱਖਰਾਂ ਨੂੰ ਦੁਨੀਆ ਦੇ ਸਾਹਮਣੇ ਖੋਲ੍ਹ ਰਹੀ ਹੈ। ਹੁਣ ਇੱਕ ਵਾਰ ਫਿਰ ਮੱਲਿਕਾ ਸ਼ੇਰਾਵਤ ਨੇ ਕੁਝ ਅਜਿਹਾ ਕਿਹਾ ਹੈ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।
Also Read: ਲੜਕੀ ਨੂੰ ਇੰਟਰਵਿਊ ਦੇ ਬਹਾਨੇ ਬੁਲਾਇਆ ਹੋਟਲ ਤੇ ਫਿਰ…
ਕਾਸਟਿੰਗ ਕਾਊਚ ‘ਤੇ ਮੱਲਿਕਾ ਨੇ ਕੀ ਕਿਹਾ?
ਮੱਲਿਕਾ ਸ਼ੇਰਾਵਤ ਨੇ ਹੁਣ ਇੱਕ ਵਾਰ ਫਿਰ ਆਪਣੇ ਨਵੇਂ ਇੰਟਰਵਿਊ ਵਿੱਚ ਇੰਡਸਟਰੀ ਦੇ ਕਾਲੇ ਸੱਚ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਹੈ। ਇੰਟਰਵਿਊ ਵਿੱਚ ਮੱਲਿਕਾ ਨੇ ਇੰਡਸਟਰੀ ਵਿੱਚ ਹੋ ਰਹੇ ਕਾਸਟਿੰਗ ਕਾਊਚ ਬਾਰੇ ਗੱਲ ਕੀਤੀ ਅਤੇ ਇਹ ਵੀ ਦੱਸਿਆ ਕਿ ਜਦੋਂ ਉਸਨੇ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਕਈ ਪ੍ਰੋਜੈਕਟ ਉਸਦੇ ਹੱਥੋਂ ਨਿਕਲ ਗਏ।
Also Read: ‘Ice Cream ਖਾਂਦੀ ਦਿਖੀ ਮਹਿਲਾ…’, ਈਰਾਨ ਨੇ ਔਰਤਾਂ ‘ਤੇ ਲਾ ਦਿੱਤੀ ਨਵੀਂ ਪਾਬੰਦੀ
ਮੱਲਿਕਾ ਸ਼ੇਰਾਵਤ ਨੇ ਕਿਹਾ- ਸਾਰੇ ਏ-ਲਿਸਟਰ ਹੀਰੋਜ਼ ਨੇ ਮੇਰੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮੈਂ ਸਮਝੌਤਾ ਨਹੀਂ ਕਰ ਰਹੀ ਸੀ। ਉਹ ਅਭਿਨੇਤਰੀਆਂ ਨੂੰ ਪਸੰਦ ਕਰਦੇ ਹਨ ਜਿਨ੍ਹਾਂ ਨੂੰ ਉਹ ਕਾਬੂ ਕਰ ਸਕਦੇ ਹਨ ਅਤੇ ਜੋ ਉਨ੍ਹਾਂ ਨਾਲ ਸਮਝੌਤਾ ਕਰ ਸਕਦੀਆਂ ਹਨ। ਪਰ ਮੈਂ ਅਜਿਹੀ ਨਹੀਂ ਹਾਂ। ਇਹ ਮੇਰੀ ਸ਼ਖਸੀਅਤ ਨਹੀਂ ਹੈ।
ਮੱਲਿਕਾ ਨੇ ਅੱਗੇ ਕਿਹਾ- ਮੈਂ ਆਪਣੇ ਆਪ ਨੂੰ ਕਿਸੇ ਦੀ ਮਰਜ਼ੀ ਮੁਤਾਬਕ ਨਹੀਂ ਚਲਾ ਸਕਦੀ। ਜੇਕਰ ਕੋਈ ਹੀਰੋ ਤੁਹਾਨੂੰ ਰਾਤ ਨੂੰ 3 ਵਜੇ ਫੋਨ ਕਰੇ ਅਤੇ ਕਹੇ – ਮੇਰੇ ਘਰ ਆਓ, ਤਾਂ ਤੁਹਾਨੂੰ ਜਾਣਾ ਪਵੇਗਾ, ਜੇਕਰ ਤੁਸੀਂ ਸਰਕਲ ਦਾ ਹਿੱਸਾ ਹੋ ਅਤੇ ਉਸ ਨਾਲ ਫਿਲਮ ਕਰ ਰਹੇ ਹੋ। ਜੇਕਰ ਤੁਸੀਂ ਨਹੀਂ ਜਾਂਦੇ ਤਾਂ ਸਮਝੋ ਕਿ ਤੁਸੀਂ ਫਿਲਮ ਤੋਂ ਬਾਹਰ ਹੋ।
Also Read: ਹੁਣ ਬਦਲੇਗਾ Zomato ਦਾ ਨਾਮ! ਜਾਣੋ ਕਾਰੋਬਾਰ ‘ਚ ਕੀ ਹੋਵੇਗਾ ਬਦਲਾਅ
ਮੱਲਿਕਾ ਨੇ ਦੀਪਿਕਾ ਨੂੰ ਇੰਟੀਮੇਟ ਸੀਨ ਕਰਨ ‘ਤੇ ਮਾਰਿਆ ਤਾਅਨਾ
ਮੱਲਿਕਾ ਸ਼ੇਰਾਵਤ ਨੇ ਕੁਝ ਸਮਾਂ ਪਹਿਲਾਂ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ‘ਤੇ ਵੀ ਨਿਸ਼ਾਨਾ ਸਾਧਿਆ ਸੀ। ਮੱਲਿਕਾ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਬੋਲਡ ਅਤੇ ਇੰਟੀਮੇਟ ਸੀਨ ਉਨ੍ਹਾਂ ਨੇ 2004 ‘ਚ ਆਪਣੀ ਫਿਲਮ ਮਰਡਰ ‘ਚ ਕੀਤੇ ਸਨ, ਹੁਣ ਦੀਪਿਕਾ ਨੇ ਵੀ ਕੀਤੇ ਹਨ ਅਤੇ ਉਨ੍ਹਾਂ ਦੀ ਤਾਰੀਫ ਵੀ ਹੋਈ ਹੈ। ਪਰ ਜਦੋਂ ਮੱਲਿਕਾ ਨੇ ਅਜਿਹੇ ਸੀਨ ਕੀਤੇ ਤਾਂ ਉਸ ਲਈ ਭੱਦੀਆਂ ਗੱਲਾਂ ਬੋਲੀਆਂ ਗਈਆਂ।



