350 ਸਾਲ ਪਹਿਲਾਂ ਡੁੱਬਿਆ ਸੀ ਸਪੈਨਿਸ਼ ਜਹਾਜ਼, ਸਾਲਾਂ ਦੀ ਭਾਲ ਤੋਂ ਬਾਅਦ ਮਿਲਿਆ ਖਜ਼ਾਨਾ

ਨਵੀਂ ਦਿੱਲੀ- ਇਸ ਜਹਾਜ਼ ਦਾ ਮਲਬਾ ਸਾਲ 1656 ਵਿਚ ਖਜ਼ਾਨੇ ਨਾਲ ਭਰੇ ਸਪੈਨਿਸ਼ ਜਹਾਜ਼ ਦੇ ਡੁੱਬਣ ਤੋਂ ਲਗਭਗ 350 ਸਾਲ ਬਾਅਦ ਮਿਲਿਆ ਹੈ। ਜਹਾਜ਼ ਦੇ…

ਨਵੀਂ ਦਿੱਲੀ- ਇਸ ਜਹਾਜ਼ ਦਾ ਮਲਬਾ ਸਾਲ 1656 ਵਿਚ ਖਜ਼ਾਨੇ ਨਾਲ ਭਰੇ ਸਪੈਨਿਸ਼ ਜਹਾਜ਼ ਦੇ ਡੁੱਬਣ ਤੋਂ ਲਗਭਗ 350 ਸਾਲ ਬਾਅਦ ਮਿਲਿਆ ਹੈ। ਜਹਾਜ਼ ਦੇ ਮਲਬੇ ਤੋਂ ਕੀਮਤੀ ਹੀਰੇ, ਜਵਾਹਰਾਤ ਸਮੇਤ ਗਹਿਣੇ ਮਿਲੇ ਹਨ। 1656 ਵਿੱਚ ਲਿਟਲ ਬਹਾਮਾ ਬੈਂਕ ਦੇ ਪੱਛਮੀ ਸਿਰੇ ‘ਤੇ ਸਪੈਨਿਸ਼ ਜਹਾਜ਼ ਨੁਏਸਟ੍ਰਾ ਸੇਨੋਰਾ ਡੇ ਲਾਸ ਮਾਰਵਿਲਾਸ ਡੁੱਬ ਗਿਆ ਸੀ। ਇਸ ਜਹਾਜ਼ ਦਾ ਮਲਬਾ 13 ਕਿਲੋਮੀਟਰ ਤੋਂ ਵੱਧ ਖੇਤਰ ਵਿੱਚ ਫੈਲਿਆ ਹੋਇਆ ਮਿਲਿਆ ਹੈ।

Also Read: CM ਮਾਨ ਨੇ ਦਰਬਾਰ ਸਾਹਿਬ ਨੇੜਲੀਆਂ ਸਰਾਵਾਂ ਨੂੰ GST ਘੇਰੇ ਤੋਂ ਬਾਹਰ ਰੱਖਣ ਦੀ ਕੀਤੀ ਮੰਗ

ਬਹਾਮਾਸ ਸਰਕਾਰ ਨੇ ਇਸ ਡੁੱਬੇ ਜਹਾਜ਼ ਦਾ ਪਤਾ ਲਗਾਉਣ ਲਈ ਐਲਨ ਐਕਸਪਲੋਰੇਸ਼ਨ ਨੂੰ ਲਾਇਸੈਂਸ ਦਿੱਤਾ ਸੀ। ਇਸ ਜਹਾਜ਼ ਨੂੰ ਲੱਭਣ ਵਿਚ ਬਹਾਮਾ ਅਤੇ ਅਮਰੀਕਾ ਦੇ ਸਮੁੰਦਰੀ ਪੁਰਾਤੱਤਵ ਵਿਗਿਆਨੀਆਂ ਅਤੇ ਗੋਤਾਖੋਰਾਂ ਨੇ ਵੱਡੀ ਭੂਮਿਕਾ ਨਿਭਾਈ। ਮਲਬੇ ਵਿੱਚੋਂ ਬਰਾਮਦ ਕੀਤੇ ਗਏ ਖਜ਼ਾਨਿਆਂ ਵਿੱਚ ਸੋਨੇ ਦੀ ਫਿਲੀਗਰੀ ਚੇਨ, ਸੈਂਟੀਆਗੋ ਦੇ ਕਰਾਸ ਨਾਲ ਜੜੇ ਸੋਨੇ ਦੇ ਪੈਂਡੈਂਟ, ਭਾਰਤੀ ਬੇਜ਼ੋਆਰ ਪੱਥਰ ਅਤੇ ਅੰਡਾਕਾਰ ਪੰਨੇ ਵਰਗੇ ਅਨਮੋਲ ਗਹਿਣੇ ਸ਼ਾਮਲ ਹਨ। ਇਸ ਖੋਜ ਅਭਿਆਨ ‘ਤੇ ਰੈਕਵਾਚ ਮੈਗਜ਼ੀਨ ਦੇ ਸੰਪਾਦਕ ਅਤੇ ਬ੍ਰਿਟੇਨ ਦੇ ਸਮੁੰਦਰੀ ਪੁਰਾਤੱਤਵ ਵਿਗਿਆਨੀ ਡਾਕਟਰ ਸੀਨ ਕਿੰਗਸਲੇ ਨੇ ਕਿਹਾ ਕਿ 350 ਸਾਲ ਬਾਅਦ ਜਹਾਜ਼ ਦਾ ਮਲਬਾ ਮਿਲਣਾ ਇਕ ਚਮਤਕਾਰ ਵਰਗਾ ਹੈ ਅਤੇ ਅਜਿਹੇ ਚਮਤਕਾਰ ਕਦੇ ਵੀ ਹੋ ਸਕਦੇ ਹਨ। ਇਹ ਇੱਕ ਸਫਲ ਪੁਰਾਤੱਤਵ ਮੁਹਿੰਮ ਸੀ।

ਹਾਦਸਾ ਕਿਵੇਂ ਹੋਇਆ
ਜਹਾਜ਼ ਦਾ ਨਾਂ 13ਵੀਂ ਸਦੀ ਦੀ ਵਰਜਿਨ ਮੈਰੀ ਦੀ ਮੂਰਤੀ ਦੇ ਨਾਂ ‘ਤੇ ਰੱਖਿਆ ਗਿਆ ਸੀ। ਜਹਾਜ਼ ਅਮਰੀਕਾ ਤੋਂ ਸਪੇਨ ਜਾ ਰਿਹਾ ਸੀ। ਜਹਾਜ਼ ਖਜ਼ਾਨੇ ਨਾਲ ਭਰਿਆ ਹੋਇਆ ਸੀ। 4 ਜਨਵਰੀ, 1656 ਦੀ ਅੱਧੀ ਰਾਤ ਨੂੰ, ਨੇਵੀਗੇਸ਼ਨ ਵਿੱਚ ਗੜਬੜੀ ਦੇ ਬਾਅਦ ਇਹ ਇੱਕ ਚੱਟਾਨ ਨਾਲ ਟਕਰਾ ਗਿਆ ਅਤੇ ਡੁੱਬ ਗਿਆ। ਜਹਾਜ਼ ‘ਚ 650 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ ਸਿਰਫ 45 ਲੋਕ ਹੀ ਬਚੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਸ਼ਾਰਕਾਂ ਨੇ ਖਾ ਲਿਆ ਸੀ।

Also Read: ਮੂਸੇਵਾਲਾ ਮਾਮਲੇ ‘ਚ ਰਾਜਸਥਾਨ ਦੇ ਹਿਸਟਰੀ ਸ਼ੀਟਰ ਨੂੰ ਪੰਜਾਬ ਲਿਆਈ ਪੁਲਿਸ, ਸ਼ਾਰਪਸ਼ੂਟਰਾਂ ਲਈ ਫਤਿਹਬਾਦ ਭੇਜੀ ਸੀ ਬੋਲੈਰੋ

ਐਲਨ ਐਕਸਪਲੋਰੇਸ਼ਨ ਦੇ ਸੰਸਥਾਪਕ, ਕਾਰਲ ਐਲਨ ਨੇ ਕਿਹਾ, “ਜਦੋਂ ਅਸੀਂ ਮਲਬੇ ਵਿੱਚੋਂ ਮਿਲੇ ਪੰਨਿਆਂ ਅਤੇ ਸੋਨੇ ਦੇ ਪੈਂਡੈਂਟਾਂ ਨੂੰ ਚੁੱਕਿਆ ਤਾਂ ਸਾਡੇ ਸਾਹ ਰੁਕ ਗਏ। ਮੈਂ ਇਨ੍ਹਾਂ ਕੀਮਤੀ ਸਿੱਕਿਆਂ ਅਤੇ ਗਹਿਣਿਆਂ ਨਾਲ ਇੱਕ ਸਬੰਧ ਮਹਿਸੂਸ ਕੀਤਾ। ਸਾਡੀ ਟੀਮ ਨੇ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਇਹ ਮਲਬਾ ਲੱਭਿਆ ਹੈ।

Leave a Reply

Your email address will not be published. Required fields are marked *