ਕੈਟਰੀਨਾ-ਵਿੱਕੀ ਦੇ ਵਿਆਹ ‘ਚ ਸਲਮਾਨ ਦੇ ‘Bodyguard’ ਹੱਥ ਹੋਵੇਗੀ ਸੁਰੱਖਿਆ ਦੀ ਕਮਾਨ

ਨਵੀਂ ਦਿੱਲੀ: ਵਿੱਕੀ ਕੌਸ਼ਲ (vicky-kaushal) ਅਤੇ ਕੈਟਰੀਨਾ ਕੈਫ (katrina-kaif) ਦੇ ਵਿਆਹ ਵਿੱਚ ਸੁਰੱਖਿਆ (security) ਅਤੇ ਤਸਵੀਰਾਂ (Photos) ਅਤੇ ਵੀਡੀਓਜ਼ (Videos) ਦਾ ਕੋਈ ਲੀਕ ਨਹੀਂ ਹੋਣਾ…

ਨਵੀਂ ਦਿੱਲੀ: ਵਿੱਕੀ ਕੌਸ਼ਲ (vicky-kaushal) ਅਤੇ ਕੈਟਰੀਨਾ ਕੈਫ (katrina-kaif) ਦੇ ਵਿਆਹ ਵਿੱਚ ਸੁਰੱਖਿਆ (security) ਅਤੇ ਤਸਵੀਰਾਂ (Photos) ਅਤੇ ਵੀਡੀਓਜ਼ (Videos) ਦਾ ਕੋਈ ਲੀਕ ਨਹੀਂ ਹੋਣਾ ਸਭ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੇ ਜਸ਼ਨ 7 ਦਸੰਬਰ ਤੋਂ 11 ਦਸੰਬਰ ਤੱਕ ਜਾਰੀ ਰਹਿਣਗੇ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ 9 ਦਸੰਬਰ ਨੂੰ ਸੱਤ ਫੇਰੇ ਲੈਣਗੇ।

Also Read: ਏਅਰਪੋਰਟ ‘ਤੇ ਔਰਤ ਨੇ ਕੀਤੀ ਅਸ਼ਲੀਲ ਹਰਕਤ! ਘੂਰ-ਘੂਰ ਦੇਖਣ ਲੱਗੇ ਲੋਕ

ਇਸ ਦੇ ਲਈ ਰਾਜਸਥਾਨ ਦਾ 700 ਸਾਲ ਪੁਰਾਣਾ ਕਿਲ੍ਹਾ ਸਿਕਸ ਸੈਂਸ ਫੋਰਟ ਚੁਣਿਆ ਗਿਆ ਹੈ। ਇਹ ਤਾਂ ਜਲਦ ਹੀ ਪਤਾ ਲੱਗ ਜਾਵੇਗਾ ਕਿ ਸਲਮਾਨ ਖਾਨ ਆਪਣੀ ਪੁਰਾਣੀ ਦੋਸਤ ਕੈਟਰੀਨਾ ਕੈਫ ਦੇ ਵਿਆਹ ਦਾ ਹਿੱਸਾ ਹੋਣਗੇ ਜਾਂ ਨਹੀਂ। ਪਰ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੇ ਕੈਟਰੀਨਾ ਕੈਫ ਦੇ ਵਿਆਹ ‘ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਉਣ ਦੀ ਜ਼ਿੰਮੇਵਾਰੀ ਲਈ ਹੈ।

Also Read: ਭਾਰਤ ‘ਚ ਫਰਵਰੀ ਮਹੀਨੇ ਆ ਸਕਦੀ ਹੈ ਕੋਰੋਨਾ ਵਾਇਰਸ ਦੀ ਤੀਜੀ ਲਹਿਰ, ਓਮੀਕਰੋਨ ਨੇ ਵਧਾਈ ਚਿੰਤਾ

ਮਿਲੀ ਜਾਣਕਾਰੀ ਮੁਤਾਬਕ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਨੂੰ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਦੀ ਏਜੰਸੀ ਪੂਰੀ ਤਰ੍ਹਾਂ ਨਾਲ ਸੰਭਾਲ ਰਹੀ ਹੈ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਵਿੱਚ 120 ਤੋਂ ਵੱਧ ਵੀਆਈਪੀ ਮਹਿਮਾਨ ਸ਼ਾਮਲ ਹੋਣਗੇ। ਅਜਿਹੇ ‘ਚ ਸਲਮਾਨ ਦੇ ਬਾਡੀਗਾਰਡ ਸ਼ੇਰਾ ਦੀ ਏਜੰਸੀ ਨੂੰ ਜ਼ਿਆਦਾ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ‘ਤੇ ਸ਼ੇਰਾ ਵਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ੇਰਾ ਦੀ ਸੁਰੱਖਿਆ ਟੀਮ ਬਰਵਾੜਾ ਕਿਲੇ ਪਹੁੰਚ ਗਈ ਹੈ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਵਿੱਚ ਕਿਸੇ ਨੂੰ ਵੀ ਫੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਦੇ ਸਾਰੇ ਸਮਾਗਮਾਂ ਨਾਲ ਜੁੜੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਲੀਕ ਨਹੀਂ ਕਰਨਾ ਚਾਹੁੰਦੇ ਹਨ।

Also Read: ਵਿਆਹ ਤੋਂ ਪਹਿਲਾਂ ਹੀ ਮੁਸ਼ਕਲਾਂ ‘ਚ ਫਸੇ ਵਿੱਕੀ ਤੇ ਕੈਟਰੀਨਾ, ਦਰਜ ਹੋਈ ਸ਼ਿਕਾਇਤ

ਸ਼ੇਰਾ ਦੀ ਸੁਰੱਖਿਆ ਕੰਪਨੀ ਦੇ ਨਾਲ-ਨਾਲ ਰਾਜਸਥਾਨ ਦੀ ਬਰਵਾੜਾ ਪੁਲਿਸ ਵੀ ਵਿੱਕੀ ਅਤੇ ਕੈਟਰੀਨਾ ਦੇ ਵਿਆਹ ਦੀ ਸੁਰੱਖਿਆ ‘ਤੇ ਤਿੱਖੀ ਨਜ਼ਰ ਰੱਖੇਗੀ। ਹਾਲਾਂਕਿ ਅਜੇ ਤੱਕ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਵਿਆਹ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਹੈ। ਅਜਿਹਾ ਲੱਗ ਰਿਹਾ ਹੈ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਤੋਂ ਬਾਅਦ ਹੀ ਆਪਣੇ ਵਿਆਹ ਅਤੇ ਰਿਸ਼ਤੇ ਦਾ ਐਲਾਨ ਕਰਨਗੇ।

Leave a Reply

Your email address will not be published. Required fields are marked *