ਮੁੰਬਈ : ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ (Katrina Kaif and Vicky Kaushal) ਦੇ ਵਿਆਹ ਦੀਆਂ ਤਿਆਰੀਆਂ ਸਵਾਈ ਮਾਧੋਪੁਰ ਦੇ ਸਿਕਸ ਸੈਂਸ ਬਰਵਾਰਾ ਫੋਰਟ ਹੋਟਲ (Barwara Fort Hotel) ਵਿੱਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਸਵਾਈ ਮਾਧੋਪੁਰ (Sawai Madhopur) ਦੇ ਇੱਕ ਵਕੀਲ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਵਾਈ ਮਾਧੋਪੁਰ ਵਿੱਚ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਸਮੇਤ ਹੋਟਲ ਪ੍ਰਬੰਧਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
Also Read : ਮਹਿੰਗੇ ਹੋਏ Jio ਦੇ Disney + Hotstar ਪ੍ਰੀਪੇਡ ਪਲਾਨ, ਹੁਣ ਇੰਨ੍ਹੇ ਰੁਪਏ ਤੋਂ ਸ਼ੁਰੂ ਹੋਣਗੇ ਪਲਾਨ
ਮੁਸ਼ਕਲਾਂ 'ਚ ਲਾੜਾ-ਲਾੜੀ
ਸ਼ਿਕਾਇਤ ਵਿੱਚ ਨੇਤਰਬਿੰਦ ਸਿੰਘ ਜਾਦੌਣ (Netarbind Singh Jadoon) ਨੇ ਦੱਸਿਆ ਕਿ ਚੌਥ ਮਾਤਾ ਮੰਦਿਰ ਇੱਕ ਇਤਿਹਾਸਕ ਮੰਦਿਰ ਹੈ, ਜਿਸ ਵਿੱਚ ਰੋਜ਼ਾਨਾ ਕਈ ਸ਼ਰਧਾਲੂ ਦਰਸ਼ਨ ਅਤੇ ਆਰਤੀ ਕਰਨ ਆਉਂਦੇ ਹਨ। ਹੋਟਲ ਸਿਕਸ ਸੈਂਸ ਮੈਨੇਜਮੈਂਟ (Six Sense Management) ਵੱਲੋਂ 6 ਦਸੰਬਰ ਤੋਂ 12 ਦਸੰਬਰ ਤੱਕ ਚੌਥ ਮਾਤਾ ਮੁੱਖ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਰਧਾਲੂਆਂ ਦੀਆਂ ਭਾਵਨਾਵਾਂ ਅਤੇ ਸਮੱਸਿਆਵਾਂ ਦੇ ਮੱਦੇਨਜ਼ਰ ਵਕੀਲ ਵੱਲੋਂ ਜ਼ਿਲ੍ਹਾ ਸੇਵਾ ਅਥਾਰਟੀ ਸਵਾਈ ਮਾਧੋਪੁਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦਰਖਾਸਤ ਦੇ ਕੇ ਵਕੀਲ ਨੇ ਮੰਗ ਕੀਤੀ ਹੈ ਕਿ ਲੋਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਸ ਰੂਟ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਜਾਵੇ।
Also Read : ਕੀ ਹੈ MSP, ਕਿਸਾਨਾਂ ਨੂੰ ਕਿਉਂ ਚਾਹੀਦੀ ਹੈ MSP ਦੀ ਗਾਰੰਟੀ,ਪੜ੍ਹੋ ਪੂਰੀ ਖ਼ਬਰ
ਕੈਟਰੀਨਾ ਅਤੇ ਵਿੱਕੀ ਕੌਸ਼ਲ (Katrina Kaif and Vicky Kaushal) ਦਾ ਪਰਿਵਾਰ ਕਿਲੇ ਪਹੁੰਚ ਗਿਆ ਹੈ। ਸਾਰਿਆਂ ਨੂੰ 6 ਦਸੰਬਰ ਨੂੰ ਮੁੰਬਈ ਦੇ ਕਾਲੀਨਾ ਏਅਰਪੋਰਟ 'ਤੇ ਦੇਖਿਆ ਗਿਆ। ਵਿੱਕੀ ਕੌਸ਼ਲ ਜਹਾਂ ਟਰਾਊਜ਼ਰ ਅਤੇ ਪ੍ਰਿੰਟਿਡ ਕਮੀਜ਼ ਵਿੱਚ ਨਜ਼ਰ ਆਏ। ਇਸ ਦੇ ਨਾਲ ਹੀ ਕੈਟਰੀਨਾ ਕੈਫ ਪੀਲੇ ਰੰਗ ਦੇ ਸ਼ਰਾਰੇ 'ਚ ਨਜ਼ਰ ਆਈ। ਦੋਵੇਂ 9 ਦਸੰਬਰ ਨੂੰ ਕਿਲ੍ਹੇ 'ਤੇ ਸੱਤ ਫੇਰੇ ਲੈਣਗੇ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਨੂੰ ਲੈਕੇ ਲੋਕ ਕਾਫੀ ਉਤਸ਼ਾਹਿਤ ਹਨ।
Also Read : ਸੰਸਦ 'ਚ ਰਾਹੁਲ ਗਾਂਧੀ ਨੇ ਕਿਹਾ ਮੇਰੇ ਕੋਲ ਮ੍ਰਿਤਕ ਕਿਸਾਨਾਂ ਦੇ ਨਾਂ, ਮੁਆਵਜ਼ਾ ਦੇਵੇ ਸਰਕਾਰ
ਇਸ ਤੋਂ ਇਲਾਵਾ ਜੇਕਰ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ (Katrina Kaif and Vicky Kaushal) ਦੀ ਡਾਈਟ ਦੀ ਗੱਲ ਕਰੀਏ ਤਾਂ ਦੋਵੇਂ ਨੋ ਕਾਰਬ ਡਾਈਟ 'ਤੇ ਹਨ। ਦੋਵਾਂ ਦੇ ਕਰੀਬੀ ਦੋਸਤ ਅਤੇ ਇੰਡਸਟਰੀ ਦੇ ਸੈਲੇਬਸ ਵਿਆਹ ਲਈ ਏਅਰਪੋਰਟ ਪਹੁੰਚ ਰਹੇ ਹਨ, ਜਿੱਥੋਂ ਸਾਰੇ ਵਿਆਹ ਵਾਲੇ ਸਥਾਨ ਲਈ ਰਵਾਨਾ ਹੋਣਗੇ। ਏਅਰਪੋਰਟ 'ਤੇ ਪਰਿਵਾਰ ਅਤੇ ਕਰੀਬੀ ਦੋਸਤਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट