ਅਦਾਕਾਰ ਨਸੀਰੂਦੀਨ ਸ਼ਾਹ ਦੀ ਵਿਗੜੀ ਸਿਹਤ, ਹਸਪਤਾਲ ਕਰਵਾਇਆ ਗਿਆ ਦਾਖਲ

ਮੁੰਬਈ (ਇੰਟ.)- ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ (Bollywood actor Naseeruddin Shah) ਨੂੰ ਹਿੰਦੂਜਾ ਹਸਪਤਾਲ (Hinduja Hospital) ਵਿਚ ਦਾਖਲ ਕਰਵਾਇਆ ਗਿਆ ਹੈ। ਅਦਾਕਾਰ ਨੂੰ ਨਿਮੋਨੀਆ (Pneumonia) ਹੋਣ…

ਮੁੰਬਈ (ਇੰਟ.)- ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ (Bollywood actor Naseeruddin Shah) ਨੂੰ ਹਿੰਦੂਜਾ ਹਸਪਤਾਲ (Hinduja Hospital) ਵਿਚ ਦਾਖਲ ਕਰਵਾਇਆ ਗਿਆ ਹੈ। ਅਦਾਕਾਰ ਨੂੰ ਨਿਮੋਨੀਆ (Pneumonia) ਹੋਣ ਤੋਂ ਬਾਅਦ ਮੁੰਬਈ (Mumbai) ਦੇ ਹਿੰਦੂਜਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਸਥਿਰ ਹੈ। ਨਸੀਰੂਦੀਨ ਸ਼ਾਹ ਦੋ ਦਿਨਾਂ ਤੋਂ ਮੈਡੀਕਲ ਟੀਮ ਦੀ ਦੇਖ-ਰੇਖ ਹੇਠ ਹਨ। ਉਨ੍ਹਾਂ ਦੇ ਫੇਫੜਿਆਂ (Lungs) ਵਿਚ ਇਕ ਪੈਚ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਉਣਾ ਲਾਜ਼ਮੀ ਹੋ ਗਿਆ ਸੀ। ਉਨ੍ਹਾਂ ਦੀ ਪਤਨੀ ਰਤਨਾ ਪਾਠਕ ਸ਼ਾਹ ਅਤੇ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਨਾਲ ਹਨ।

Veteran actor Naseeruddin Shah hospitalised for pneumonia, 'small patch  found in lungs' | People News | Zee News

Read this- ਪੰਜਾਬ ਨੂੰ ਐਕਟਿੰਗ ਕਰਨ ਵਾਲੇ ਦੀ ਨਹੀਂ ਸੂਬੇ ਦੇ ਵਿਕਾਸ ਬਾਰੇ ਸੋਚਣ ਵਾਲੇ ਦੀ ਲੋੜ : ਸੁਖਬੀਰ 
ਨਿਊਜ਼ ਏਜੰਸੀ ਏ.ਐੱਨ.ਆੀ. ਦੀ ਖਬਰ ਮੁਤਾਬਕ ਨਸੀਰੂਦੀਨ ਸ਼ਾਹ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਅਭਿਨੇਤਾ ਦੀ ਪਤਨੀ ਅਤੇ ਅਭਿਨੇਤਰੀ ਰਤਨਾ ਪਾਠਕ ਸ਼ਾਹ ਨੇ ਕੀਤੀ ਹੈ। ਉਥੇ ਹੀ ਨਸੀਰੂਦੀਨ ਸ਼ਾਹ ਦੇ ਮੈਨੇਜਰ ਨੇ ਵੀ ਉਨ੍ਹਾਂ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਮੈਨੇਜਰ ਨੇ ਕਿਹਾ ਕਿ ਉਹ ਦੋ ਦਿਨ ਤੋਂ ਹਸਪਤਾਲ ਵਿਚ ਹੈ। ਉਹ ਮੈਡੀਕਲ ਟੀਮ ਦੀ ਦੇਖਰੇਖ ਹੇਠ ਹਨ। ਉਨ੍ਹਾਂ ਨੂੰ ਨਿਮੋਨੀਆ ਕਾਰਣ ਇਥੇ ਲਿਆਂਦਾ ਗਿਆ ਸੀ। ਉਨ੍ਹਾਂ ਦੇ ਫੇਫੜਿਆਂ ਵਿਚ ਇਕ ਪੈਚ ਪਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਉਣਾ ਲਾਜ਼ਮੀ ਹੋ ਗਿਆ ਸੀ। ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਇਲਾਜ ਲਈ ਚੰਗੀ ਪ੍ਰਤੀਕਿਰਿਆ ਦੇ ਰਿਹਾ ਹੈ।

Leave a Reply

Your email address will not be published. Required fields are marked *