ਮਾਨਸਾ ਵਿਚ ਹੋਇਆ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਦਰਦਨਾਕ ਮੌਤ

ਮਾਨਸਾ (ਇੰਟ.)- ਸੜਕ ਹਾਦਸਿਆਂ (Road Accindent) ਵਿਚ ਰੋਜ਼ਾਨਾ ਕਈ ਲੋਕ ਆਪਣੀ ਜਾਨ ਗਵਾਉਂਦੇ ਹਨ। ਇਨ੍ਹਾਂ ਹਾਦਸਿਆਂ ਪਿੱਛੇ ਕੁਝ ਲੋਕਾਂ ਦੀ ਲਾਪਰਵਾਈ ਕਾਰਣ ਕਈ ਲੋਕਾਂ ਨੂੰ…

ਮਾਨਸਾ (ਇੰਟ.)- ਸੜਕ ਹਾਦਸਿਆਂ (Road Accindent) ਵਿਚ ਰੋਜ਼ਾਨਾ ਕਈ ਲੋਕ ਆਪਣੀ ਜਾਨ ਗਵਾਉਂਦੇ ਹਨ। ਇਨ੍ਹਾਂ ਹਾਦਸਿਆਂ ਪਿੱਛੇ ਕੁਝ ਲੋਕਾਂ ਦੀ ਲਾਪਰਵਾਈ ਕਾਰਣ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ। ਪੁਲਿਸ ਪ੍ਰਸ਼ਾਸਨ (Poliec) ਵਲੋਂ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਜੋ ਇਨ੍ਹਾਂ ਹਾਦਸਿਆਂ ਨੂੰ ਰੋਕਿਆ ਜਾਵੇ ਪਰ ਜਦੋਂ ਤੱਕ ਲੋਕ ਅਵੇਅਰ ਨਹੀਂ ਹੁੰਦੇ ਉਦੋਂ ਤੱਕ ਹਾਦਸਿਆਂ ਨੂੰ ਨਹੀਂ ਰੋਕਿਆ ਜਾ ਸਕਦਾ।

मानसा के जोगा में बस व कार की आमने-सामने की टक्कर में छह लोगों की मौत हो गई है।

Read this- ਕੋਰੋਨਾ ਤੋਂ ਬਾਅਦ ਪੰਜਾਬ ਵਿਚ ਚੱਲਣ ਜਾ ਰਹੀਆਂ ਹਨ ਟ੍ਰੇਨਾਂ, ਦੇਖੋ ਸ਼ਡਿਊਲ

ਜ਼ਿਲੇ ਦੇ ਖੇਤਰ ਜੋਗਾ ਵਿਚ ਬੱਸ ਅਤੇ ਕਾਰ ਦੀ ਆਹਮੋ-ਸਾਹਮਣੇ ਦੀ ਟੱਕਰ ਵਿਚ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਘਟਨਾ ਦੁਪਹਿਰ ਬਾਅਦ ਤਕਰੀਬਨ 4 ਵਜੇ ਦੀ ਦੱਸੀ ਜਾ ਰਹੀ ਹੈ। ਹਾਦਸੇ ਵਿਚ ਕਾਰ ਵਿਚ ਸਵਾਰ ਇਕ ਵਿਅਕਤੀ ਤੋਂ ਇਲਾਵਾ ਤਿੰਨ ਔਰਤਾਂ ਅਤੇ ਚਾਰ ਬੱਚਿਆਂ ਸਣੇ ਕੁਲ 8 ਲੋਕ ਸਵਾਰ ਸਨ। ਮ੍ਰਿਤਕਾਂ ਦੀ ਪਛਾਣ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਈਬਲ ਖੁਰਦ ਵਜੋਂ ਹੋਈ ਹੈ। ਕਾਰ ਸਵਾਰ ਪਿੰਡ ਹਰੀਕੇ ਦੇ ਮੇਲੇ ਵਿਚ ਵਾਪਸ ਆਪਣੇ ਪਿੰਡ ਜਾ ਰਹੇ ਸਨ ਕਿ ਜੋਗਾ ਦੇ ਨੇੜੇ ਸਾਹਮਣੇ ਤੋਂ ਆ ਰਹੀ ਬੱਸ ਨਾਲ ਕਾਰ ਦੀ ਟੱਕਰ ਹੋ ਗਈ।
ਥਾਣਾ ਜੋਗਾ ਦੇ ਇੰਚਾਰਜ ਅਜੈ ਪਰੋਚਾ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਚ ਰਖਵਾਇਆ ਗਿਆ ਹੈ। ਜ਼ਖਮੀ ਹੋਏ ਦੋ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਇਸ ਵਿਚੋਂ ਇਕ ਦੀ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *