ਜਲੰਧਰ (ਇੰਟ.)- ਰੇਲਵੇ (Railways) ਨੇ ਯਾਤਰੀਆਂ (Pessengers) ਅਤੇ ਸਥਾਨਕ ਪ੍ਰਸ਼ਾਸਨ ਦੀ ਮੰਗ ‘ਤੇ 1 ਜੁਲਾਈ (1 july) ਤੋਂ ਗੈਰ ਰਿਜ਼ਰਵੇਸ਼ਨ (Reservation) ਸਪੈਸ਼ਲ ਟ੍ਰੇਨਾਂ (Spacial Train) ਨੂੰ ਫਿਰ ਤੋਂ ਬਹਾਲ ਕਰਨ ਦਾ ਫੈਸਲਾ ਲਿਆ ਹੈ। ਇਸ ਵਿਚ ਫਿਰੋਜ਼ਪੁਰ (Ferozpur) ਮੰਡਲ ਦੀਆਂ 10 ਜੋੜੀਆਂ ਗੈਰ ਰਿਜ਼ਰਵੇਸ਼ਨ ਟ੍ਰੇਨਾਂ (Trains) ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਮੰਡਲਾਂ ਦੀਆਂ 17 ਜੋੜੀ ਮੇਲ ਐਕਸਪ੍ਰੈਸ ਸ਼ਾਮਲ ਕੀਤੀਆਂ ਗਈਆਂ ਹਨ।
ਫਿਰੋਜ਼ਪੁਰ ਮੰਡਲ ਦੇ ਡੀ.ਆਰ.ਐੱਮ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਇਹ ਸਪੈਸ਼ਲ ਟ੍ਰੇਨਾਂ ਆਪਣੇ ਸ਼ੁਰੂਆਤੀ ਅਤੇ ਅੰਤਿਮ ਸਟੇਸ਼ਨ ਦੇ ਮੱਧ ਆਉਣ ਵਾਲੇ ਸਾਰੇ ਸਟੇਸ਼ਨਾਂ ਵਿਚਾਲੇ ਰੁਕ ਕੇ ਹੀ ਚੱਲਣਗੀਆਂ। ਉਨ੍ਹਾਂ ਨੇ ਸਾਰੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ ਇਨਫੈਕਸ਼ਨ ਤੋਂ ਬਚਾਅ ਸਬੰਧੀ ਸਾਰੀਆਂ ਹਿਦਾਇਤਾਂ ਦਾ ਪਾਲਨ ਕਰਨਾ ਲਾਜ਼ਮੀ ਹੈ। ਇਸ ਵਿਚ ਯਾਤਰੀ ਮਾਸਕ ਪਹਿਨਣ, ਹੈਂਡ ਸੈਨੇਟਾਈਜ਼ਰ, ਦਸਤਾਨੇ ਆਦਿ ਦੀ ਵਰਤੋਂ ਕਰਨ ਅਤੇ ਸਰੀਰਕ ਦੂਰੀ ਦਾ ਧਿਆਨ ਰੱਖਣ।
Read this- ਪੈਟਰੋਲ-ਡੀਜ਼ਲ ਦੀ ਖਰੀਦ ਲਈ ਲੋਨ ਦੀਆਂ ਅਰਜ਼ੀ ਲੈ ਕੇ ਵਰਕਰ ਪਹੁੰਚੇ ਆਰ.ਬੀ.ਆਈ.
ਅਨ-ਰਿਜ਼ਰਵਰਡ ਟ੍ਰੇਨਾਂ ਵਿਚੋਂ 04636-35 ਫਿਰੋਜ਼ਪੁਰ ਕੈਂਟ ਲੁਧਿਆਣਾ, 04508-04 ਅੰਬਾਲਾ ਕੈਂਟ ਲੁਧਿਆਣਾ, 04633-34 ਜਲੰਧਰ ਸਿਟੀ ਫਿਰੋਜ਼ਪੁਰ ਕੈਂਟ, 04637-38 ਜਲੰਧਰ ਸਿਟੀ-ਫਿਰੋਜ਼ਪੁਰ ਕੈਂਟ, 04626-25 ਫਿਰੋਜ਼ਪੁਰ ਕੈਂਟ-ਲੁਧਿਆਣਾ,
04627-28 ਫਿਰੋਜ਼ਪੁਰ ਕੈਂਟ-ਫਾਜ਼ਿਲਕਾ, 04629-30 ਲੁਧਿਆਣਾ-ਲੋਹੀਆਂ ਖਾਸ, 04632-31 ਫਾਜ਼ਿਲਕਾ-ਬਠਿੰਡਾ, 04659-60 ਅੰਮ੍ਰਿਤਸਰ-ਪਠਾਨਕੋਟ 1 ਜੁਲਾਈ ਤੋਂ ਚੱਲਣਗੀਆਂ। 04643-44 ਫਿਰੋਜ਼ਪੁਰ ਕੈਂਟ-ਫਾਜ਼ਿਲਕਾ 2 ਜੁਲਾਈ ਤੋਂ ਚੱਲੇਗੀ।
04067-68 ਨਵੀਂ ਦਿੱਲੀ-ਅੰਮ੍ਰਿਤਸਰ ਸ਼ਾਨ ਪੰਜਾਬ ਐਕਸਪ੍ਰੈਸ ਸਪੈਸ਼ਲ 6 ਜੁਲਾਈ ਤੋਂ
04033-34 ਪੁਰਾਣੀ ਦਿੱਲੀ-ਸ਼੍ਰੀਮਾਤਾ ਵੈਸ਼ਨੋ ਦੇਵੀ ਕੱਟੜਾ ਜੰਮੂ ਮੇਲ ਐਕਸਪ੍ਰੈਸ ਸਪੈਸ਼ਲ ਪੰਜ ਜੁਲਾਈ ਤੋਂ
04077-78 ਪੁਰਾਣੀ ਦਿੱਲੀ-ਪਠਾਨਕੋਟ ਐਕਸਪ੍ਰੈਸ ਸਪੈਸ਼ਲ ਪੰਜ ਜੁਲਾਈ
04561-62 ਚੰਡੀਗੜ੍ਹ-ਅੰਮ੍ਰਤਸਰ ਇੰਟਰਸਿਟੀ ਐਕਸਪ੍ਰੈਸ ਸਪੈਸ਼ਲ ਪੰਜ ਜੁਲਾਈ ਤੋਂ
04535-36 ਕਾਲਕਾ-ਸ਼੍ਰੀਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈਸ ਸਪੈਸ਼ਲ 6 ਜੁਲਾਈ ਤੋਂ
04688-87 ਅੰਮ੍ਰਿਤਸਰ-ਸਹਿਰਸਾ ਗਰੀਬਰਥ ਐਕਸਪ੍ਰੈਸ ਸਪੈਸ਼ਲ 7 ਜੁਲਾਈ ਨੂੰ ਚੱਲ ਕੇ ਅਗਲੇ ਦਿਨ ਵਾਪਸੀ ਲਈ ਚੱਲੇਗੀ।
04690-89 ਜੰਮੂਤਵੀ-ਕਾਠਗੋਦਾਮ ਗਰੀਬਰਥ ਐਕਸਪ੍ਰੈਸ ਸਪੈਸ਼ਲ 11 ਜੁਲਾਈ ਨੂੰ ਚੱਲੇਗੀ ਅਤੇ 13 ਨੂੰ ਵਾਪਸੀ ਲਈ।
04692 ਅੰਮ੍ਰਿਤਸਰ-ਹਜ਼ੂਰ ਸਾਹਿਬ ਨਾਂਦੇੜ ਸੁਪਰਫਾਸਟ ਐਕਸਪ੍ਰੈਸ ਸਪੈਸ਼ਲ ਪੰਜ ਨੂੰ ਚੱਲੇਗੀ ਅਤੇ ਵਾਪਸੀ ਲਈ 04691 ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈਸ ਸਪੈਸ਼ਲ ਬਣ ਕੇ 7 ਜੁਲਾਈ ਨੂੰ ਚੱਲੇਗੀ।
04694 ਜੰਮੂਤਵੀ-ਕਾਨਪੁਰ ਸੈਂਟਰਲ ਐਕਸਪ੍ਰੈਸ ਸਪੈਸ਼ਲ 6 ਜੁਲਾਈ ਅਤੇ 04693 ਕਾਨਪੁਰ ਸੈਂਟਰਲ-ਜੰਮੂਤਵੀ ਐਕਸਪ੍ਰੈਸ ਸਪੈਸ਼ਲ 7 ਜੁਲਾਈ
04696 ਅੰਮ੍ਰਿਤਸਰ-ਕੋਚੁਵੇਲੀ ਸੁਪਰਫਾਸਟ ਐਕਸਪ੍ਰੈਸ ਸਪੈਸ਼ਲ 11 ਜੁਲਾਈ ਅਤੇ 04695 ਕੋਚੁਵੇਲੀ-ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈਸ ਸਪੈਸ਼ਲ 14 ਜੁਲਾਈ ਨੂੰ
04698 ਜੰਮੂਤਵੀ-ਬਰੌਨੀ ਮੋਰਧਵਜ ਸੁਪਰਫਾਸਟ ਐਕਸਪ੍ਰੈਸ ਸਪੈਸ਼ਲ 9 ਜੁਲਾਈ ਨੂੰ, 04697 ਬਰੌਨੀ-ਜੰਮੂਤਵੀ ਮੋਰਧਵਜ ਸੁਪਰਫਾਸਟ ਐਕਸਪ੍ਰੈਸ ਸਪੈਸ਼ਲ 11 ਜੁਲਾਈ ਨੂੰ


