ਸ਼ਿਮਲਾ (ਇੰਟ.)- ਹਿਮਾਚਲ-ਪ੍ਰਦੇਸ਼ (Himachal pardesh) ਵਿਚ ਦੂਜੀ ਵਾਰ ਆਈ ਕੋਰੋਨਾ (Corona) ਦੀ ਲਹਿਰ ਤੋਂ ਬਾਅਦ ਬੰਦ ਪਏ ਸ਼ਕਤੀਪੀਠ ਬ੍ਰਿਜੇਸ਼ਵਰੀ, ਜਵਾਲਾਮੁਖੀ, ਚਾਮੁੰਡਾ ਅਤੇ ਨੈਣਾ ਦੇਵੀ ਮੰਦਰ ਦੇ ਕਪਾਟ ਪਹਿਲੀ ਜੁਲਾਈ (July) ਤੋਂ ਖੁੱਲ੍ਹਣ ਜਾ ਰਹੇ ਹਨ। ਹੁਣ ਸ਼ਰਧਾਲੂਆਂ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਮੰਦਰ ਵਿਚ ਉਨ੍ਹਾਂ ਲਈ ਕੋਵਿਡ ਕਾਲ ਦੀ ਦੂਜੀ ਲਹਿਰ (2nd wave) ਤੋਂ ਪਹਿਲਾਂ ਵਾਂਗ ਦੀਆਂ ਵਿਵਸਥਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਗਰਭ ਗ੍ਰਹਿ ਵੀ ਜਾ ਸਕਣਗੇ, ਪ੍ਰਸਾਦ ਵੀ ਚੜ੍ਹਾ ਸਕਣਗੇ ਅਤੇ ਘੰਟੀ ਵੀ ਵਜਾ ਸਕਣਗੇ। ਸਿਰਫ ਇਥੇ ਅਜੇ ਅਗਲੇ ਸਰਕਾਰੀ ਹੁਕਮਾਂ ਤੱਕ ਭਜਨ, ਕੀਰਤਨ ਅਤੇ ਲੰਗਰ ਆਯੋਜਿਤ ਨਹੀਂ ਹੋਣਗੇ। ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਸ਼ਰਧਾਲੀ ਅਜੇ ਤਸੱਲੀਬਖਸ਼ ਮਾਂ ਬ੍ਰਿਜੇਸ਼ਵਰੀ ਦੇ ਦਰਸ਼ਨ ਕਰ ਸਕਣਗੇ, ਉਥੇ ਹੀ ਮੰਦਰ ਬਾਜ਼ਾਰ ਦੇ ਦੁਕਾਨਦਾਰਾਂ ਲਈ ਇਹ ਫੈਸਲਾ ਰਾਹਤ ਲੈ ਕੇ ਆਇਆ ਹੈ। ਕੋਵਿਡ ਕਾਲ ਦੀ ਦੂਜੀ ਲਹਿਰ ਤੋਂ ਬਾਅਦ ਜਿਵੇਂ ਹੀ ਕੋਰੋਨਾ ਦੇ ਕੇਸਾਂ ਵਿਚ ਵਾਧਾ ਹੋਇਆ ਤਾਂ ਮਾਤਾ ਬ੍ਰਿਜੇਸ਼ਵਰੀ ਦੇਵੀ ਦੇ ਕਪਾਟ ਸ਼ਰਧਾਲੂਆਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਸਨ। ਅਪ੍ਰੈਲ ਮਹੀਨੇ ਤੋਂ ਮਾਤਾ ਦਾ ਦਰਬਾਰ ਯਾਤਰੀਆਂ ਲਈ ਬੰਦ ਹੈ।
Read this-ਮਾਨਸਾ ਵਿਚ ਹੋਇਆ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਦਰਦਨਾਕ ਮੌਤ
ਬਸ ਇਥੇ ਪੁਜਾਰੀਆਂ ਨੂੰ ਪੂਜਾ ਅਰਚਨਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਹੁਣ ਪਹਿਲੀ ਜੁਲਾਈ ਤੋਂ ਫਿਰ ਮੰਦਰ ਖੁੱਲਣ ਜਾ ਰਹੇ ਹਨ। ਮੰਦਰ ਬਾਜ਼ਾਰ ਦੇ ਦੁਕਾਨਦਾਰਾਂ ਸਣੇ ਮੰਦਰ ਦੇ ਪੁਜਾਰੀਆਂ ਵਿਚ ਖੁਸ਼ੀ ਦੀ ਲਹਿਰ ਹੈ। ਨੌਜਵਾਨ ਪੁਜਾਰੀ ਅਨੁਪਮ ਸ਼ਰਮਾ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਮੰਦਰ ਅਧਿਕਾਰੀ ਦਿਲਜੀਤ ਸ਼ਰਮਾ ਨੇ ਦੱਸਿਆ ਕਿ ਮੰਦਿਰ ਨੂੰ ਦੋ ਵਾਰ ਸੈਨੇਟਾਈਜ਼ ਕੀਤਾ ਜਾਵੇਗਾ। ਸੋਸ਼ਲ ਡਿਸਟੈਂਸਿੰਗ ਦੀ ਵੀ ਪੂਰੀ ਵਿਵਸਥਾ ਬਣਾਈ ਜਾਵੇਗੀ। ਓਧਰ, ਐੱਸ.ਡੀ.ਐੱਮ. ਅਭਿਸ਼ੇਕ ਵਰਮਾ ਨੇ ਦੱਸਿਆ ਕਿ ਪਹਿਲੀ ਜੁਲਾਈ ਤੋਂ ਮੰਦਰ ਖੁੱਲਣ ਦੌਰਾਨ ਪਹਿਲਾਂ ਵਰਗੀ ਵਿਵਸਥਾ ਸ਼ੁਰੂ ਹੋ ਜਾਵੇਗੀ। ਸ਼ਰਧਾਲੂ ਗਰਭ ਗ੍ਰਹਿ ਵਿਚ ਜਾ ਸਕਣਗੇ। ਪ੍ਰਸਾਦ ਵੀ ਲਿਜਾ ਸਕਣਗੇ, ਪਰ ਇਸ ਵਿਚ ਕੋਵਿਡ ਪ੍ਰੋਟੋਕਾਲ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਸ਼ਰਧਾਲੂਆਂ ਨੂੰ ਕੋਰੋਨਾ ਤੋਂ ਬਚਣ ਲਈ ਖੁਦ ਵੀ ਜਾਗਰੂਕ ਰਹਿਣਾ ਹੋਵੇਗਾ। ਮੰਦਰ ਵਿਚ ਸੈਨੇਟਾਈਜ਼ੇਸ਼ਨ ਅਤੇ ਕੋਵਿਡ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਮਾਨਿਟਰ ਕੀਤਾ ਜਾਵੇਗਾ।
Read this- ਕੋਰੋਨਾ ਤੋਂ ਬਾਅਦ ਪੰਜਾਬ ਵਿਚ ਚੱਲਣ ਜਾ ਰਹੀਆਂ ਹਨ ਟ੍ਰੇਨਾਂ, ਦੇਖੋ ਸ਼ਡਿਊਲ
ਚਿੰਤਪੁਰਣੀ ਵਿਚ ਸ਼ਰਧਾਲੂ ਪ੍ਰਸਾਦ ਚੜ੍ਹਾ ਸਕਣਗੇ, ਮੁੰਡਨ ਸੰਸਕਾਰ ‘ਤੇ ਵੀ ਰੋਕ ਨਹੀਂ ਹੈ। ਚਿੰਤਪੁਰਨੀ ਮੰਦਰ ਦੇ ਕਪਾਟ ਸਵੇਰੇ 7 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਚਿੰਤਪੁਰਨੀ ਮੰਦਰ ਵਿਚ ਹਵਨ ਯੱਗ ਅਤੇ ਲੰਗਰ ਲਗਾਉਣ ‘ਤੇ ਪਾਬੰਦੀ ਰਹੇਗੀ। ਸ਼ਰਧਾਲੂਆਂ ਲਈ ਮੰਦਰ ਵਿਚ ਪ੍ਰਸਾਦ ਚੜ੍ਹਾਉਣ ਅਤੇ ਬੱਚਿਆਂ ਦੇ ਮੁੰਡਨ ਸੰਸਕਾਰ ‘ਤੇ ਰੋਕ ਨਹੀਂ ਲਗਾਈ ਗਈ ਹੈ। ਸ਼ਰਧਾਲੂਆਂ ਦੀ ਚਿੰਤਪੁਰਨੀ ਸਦਨ ਅਤੇ ਸ਼ੰਭੂ ਬੈਰੀਅਰ ‘ਤੇ ਸਕ੍ਰੀਨਿੰਗ ਕੀਤੀ ਜਾਵੇਗੀ। ਇਸ ਦੌਰਾਨ ਗਰਭ ਗ੍ਰਹਿ ਵਿਚ ਸਿਰਫ ਪੁਜਾਰੀਆਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ। ਉਥੇ ਹੀ ਬਜ਼ੁਰਗਾਂ ਅਤੇ ਅਪਹਜਾਂ ਦਾ ਖਿਆਲ ਰੱਖਿਆ ਜਾਵੇਗਾ ਤੇ ਉਨ੍ਹਾਂ ਨੂੰ ਲਿਫਟ ਰਾਹੀਂ ਦਰਸ਼ਨਾਂ ਲਈ ਭੇਜਿਆ ਜਾਵੇਗਾ। ਮੰਦਰ ਵਿਚ 42 ਸੁਰੱਖਿਆ ਮੁਲਾਜ਼ਮ ਵੱਖ-ਵੱਖ ਥਾਈਂ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਵਿਚੋਂ 30 ਐਕਸ ਸਰਵਿਸਮੈਨ ਅਤੇ ਹੋਮਗਾਰਡ ਦੇ 12 ਜਵਾਨ ਸ਼ਾਮਲ ਹਨ। ਡਿਪਟੀ ਕਮਿਸ਼ਨਰ ਊਨਾ ਰਾਘਵ ਸ਼ਰਮਾ ਨੇ ਕਿਹਾ ਕਿ ਇਕ ਜੁਲਾਈ ਤੋਂ ਚਿੰਤਪੁਰਨੀ ਮੰਦਰ ਦੇ ਕਪਾਟ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਇਸ ਲਈ ਪ੍ਰਸ਼ਾਸਨ ਵਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।





