ਫਾਜ਼ਿਲਕਾ (ਇੰਟ.)- ਸਾਬਕਾ ਵਿਧਾਇਕ ਸ਼ੇਰ ਸਿੰਘ ਘੁਬਾਇਆ ਦਾ ਪਿੰਡ ਵਿਚ ਐਂਟਰ ਹੋਣ ‘ਤੇ ਕਿਸਾਨ ਯੂਨੀਅਨ ਡਕੋਂਦਾ ਜ਼ਿਲਾ ਫਾਜ਼ਿਲਕਾ ਦੇ ਜ਼ਿਲਾ ਪ੍ਰਧਾਨ ਹਰੀਸ਼ ਨੱਢਾ ਵਲੋਂ ਅਤੇ ਸਮੂਹ ਜ਼ਿਲਾ ਕਿਸਾਨ ਵੀਰਾਂ ਵਲੋਂ ਵਿਰੋਧ ਕੀਤਾ ਗਿਆ। ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ 7 ਮਹੀਨੇ ਤੋਂ ਸਾਡੇ ਕਿਸਾਨ ਭਰਾ ਟੋਲ ਪਲਾਜ਼ਿਆਂ ‘ਤੇ ਦਿਲੀ ਦੀਆਂ ਹੱਦਾਂ ‘ਤੇ ਮੀਂਹ, ਠੰਡ, ਅਤੇ ਅੱਤ ਦੀ ਗਰਮੀ ਵਿਚ ਉਥੇ ਬੈਠੇ ਹਨ। ਉਨ੍ਹਾਂ ਦੀ ਸਾਰ ਲੈਣ ਲਈ ਕੋਈ ਵੀ ਲੀਡਰ ਨਹੀਂ ਪਹੁੰਚ ਰਿਹਾ ਹੈ, ਸਗੋਂ ਇਹ ਸਿਆਸੀ ਰੋਟੀਆਂ ਸੇਕ ਰਹੇ ਹਨ।
Read this- ਕਲ੍ਹ ਤੋਂ ਖੁੱਲ੍ਹ ਜਾਣਗੇ ਹਿਮਾਚਲ ਵਿਚ ਮੰਦਰਾਂ ਦੇ ਕਪਾਟ, ਲੋਕ ਕਰ ਸਕਣਗੇ ਦਰਸ਼ਨ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਡੇ ਕਿੰਨੇ ਹੀ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ 550 ਤੋਂ ਜ਼ਿਆਦਾ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਇਸ ਦੇ ਬਾਵਜੂਦ ਸਰਕਾਰ ਦੇ ਕੰਨਾਂ ਵਿਚ ਜੂੰ ਨਹੀਂ ਸਰਕ ਰਹੀ ਹੈ। ਸਿਆਸੀ ਲੀਡਰ ਜਿਹੜੀ ਜ਼ਮੀਨ ਭਾਲ ਰਹੇ ਹਨ ਅਸੀਂ ਉਨ੍ਹਾਂ ਨੂੰ ਲੱਭਣ ਨਹੀਂ ਦਿਆਂਗੇ। ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰਾਂਗੇ ਕਿ ਇਨ੍ਹਾਂ ਸਿਆਸੀ ਲੀਡਰਾਂ ਦਾ ਵਿਰੋਧ ਕਰੋ। ਜ਼ਿਲਾ ਪ੍ਰਧਾਨ ਨੇ ਕਿਹਾ ਕਿ ਜੇਕਰ ਅਸੀਂ ਇਨ੍ਹਾਂ 7 ਮਹੀਨਿਆਂ ਵਿਚ ਵੀ ਕਿਸਾਨ ਅੰਦੋਲਨ ਤੋਂ ਕੁਝ ਨਹੀਂ ਸਿੱਖਿਆ ਤਾਂ ਅਸੀਂ ਆਉਣ ਵਾਲੇ ਸਮੇਂ ਵਿਚ ਆਪਣੇ ਬੱਚਿਆਂ ਦਾ ਭਵਿੱਖ ਖਤਰੇ ਵਿਚ ਪਾ ਰਹੇ ਹਾਂ। ਸਾਨੂੰ ਇਨ੍ਹਾਂ ਲੀਡਰਾਂ ਨੂੰ ਘਰੇ ਬੁਲਾ ਕੇ ਕਾਜੂ-ਬਦਾਮ ਖਵਾਉਣ ਦੀ ਥਾਂ ਇਨ੍ਹਾਂ ਦਾ ਵਿਰੋਧ ਕਰਨਾ ਚਾਹੀਦਾ ਹੈ।




