ਬਾਬਾ ਰਾਮਦੇਵ ਨੂੰ ਲੈ ਕੇ ਰਾਖੀ ਸਾਵਤ ਨੇ ਦਿੱਤਾ ਇਹ ਬਿਆਨ, ਵੀਡੀਓ ਵਾਇਰਲ

ਮੁੰਬਈ (Harleen): Drama Queen ਰਾਖੀ ਸਾਵੰਤ ਸੋਸ਼ਲ ਮੀਡਿਆ ‘ਤੇ ਛਾਈ ਰਹਿੰਦੀ ਹੈ। ਇੰਨ੍ਹੀ ਦਿਨੀ ਸੋਸ਼ਲ ਮੀਡਿਆ ‘ਤੇ ਰਾਖੀ ਸਾਵੰਤ ਦੀ ਹਰ ਇੱਕ ਵੀਡੀਓ ਵਾਇਰਲ ਹੋ…

ਮੁੰਬਈ (Harleen): Drama Queen ਰਾਖੀ ਸਾਵੰਤ ਸੋਸ਼ਲ ਮੀਡਿਆ ‘ਤੇ ਛਾਈ ਰਹਿੰਦੀ ਹੈ। ਇੰਨ੍ਹੀ ਦਿਨੀ ਸੋਸ਼ਲ ਮੀਡਿਆ ‘ਤੇ ਰਾਖੀ ਸਾਵੰਤ ਦੀ ਹਰ ਇੱਕ ਵੀਡੀਓ ਵਾਇਰਲ ਹੋ ਹੀ ਜਾਂਦੀ ਹੈ।  ਖਾਸਕਰ ਉਹ ਕੋਰੋਨਾ ਮਹਾਮਾਰੀ ਬਾਰੇ ਆਪਣੀ ਰਾਏ ਦਿੰਦੀ ਹੀ ਰਹਿੰਦੀ ਹੈ। ਹਾਲ ਹੀ ‘ਚ ਰਾਖੀ ਸਾਵੰਤ ਨੇ ਕੋਰੋਨਾ ਨੂੰ ਲੈ ਕੇ ਇਕ ਵਿਵਾਦਤ ਬਿਆਨ ਦਿੱਤਾ ਹੈ, ਜਿਸ ਕਾਰਨ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਪੁਲਸ ਮੁਕਾਬਲੇ ਵਿਚ ਢੇਰ

ਦਸਣਯੋਗ ਹੈ ਕਿ ਰਾਖੀ ਸਾਵੰਤ ਨੇ ਕੋਰੋਨਾ ਦੀ ਤੁਲਨਾ ਬਾਬਾ ਰਾਮਦੇਵ ਨਾਲ ਕਰ ਦਿੱਤੀ ਹੈ। ਹਰ ਵਾਰ ਦੀ ਤਰ੍ਹਾਂ ਰਾਖੀ ਦੀ ਇਹ ਵੀਡੀਓ ਵੀ ਲਗਾਤਾਰ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ। ਲੋਕ ਵੀ ਇਸ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ। ਜੇਕਰ ਵੀਡੀਓ ਦੀ ਗੱਲ ਕਰੀਏ ਤਾਂ ਰਾਖੀ ਸਾਵੰਤ ਕਿਤੇ ਜਾ ਰਹੀ ਹੁੰਦੀ ਹੈ।

 

 
 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ

ਉਹ ਆਪਣੀ ਕਾਰ ਦੇ ਬਾਹਰ ਖੜ੍ਹੀ ਹੈ ਤੇ ਫੋਟੋਗ੍ਰਾਫ਼ਰਾਂ ਨਾਲ ਗੱਲਬਾਤ ਕਰ ਰਹੀ ਹੈ ਤੇ ਗੱਲਬਾਤ ਕਰਦਿਆਂ ਉਹ ਬੋਲਦੀ ਹੈ ਕਿ “ਇਹ ਕੋਰੋਨਾ ਬਾਬਾ ਰਾਮਦੇਵ ਵਰਗਾ ਹੈ। ਕਈ ਵਾਰ ਇਹ ਆ ਜਾਂਦਾ ਹੈ। ਕਈ ਵਾਰ ਇਹ ਓਹਲੇ ਹੋ ਜਾਂਦਾ ਹੈ। ਕਈ ਵਾਰ ਇਹ ਬਾਹਰ ਆ ਜਾਂਦਾ ਹੈ।’ ਰਾਖੀ ਦੀ ਇਸ ਵੀਡੀਓ ਨੂੰ ਵੀਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸਾਂਝਾ ਕੀਤਾ ਹੈ। ਇਸ ‘ਚ ਕੋਈ ਸ਼ੱਕ ਨਹੀਂ ਕਿ ਇੰਨ੍ਹੀ ਦਿਨੀਂ ਰਾਖੀ ਸੁਰਖੀਆਂ ਬਟੋਰ ਰਹੀ ਹੈ ਤੇ ਆਏ ਦਿਨ ਉਹ ਫੇਮਸ ਹੋਈ ਜਾ ਰਹੀ ਹੈ।

Leave a Reply

Your email address will not be published. Required fields are marked *