“ਆਪ” ਨੇ ਕੀਤੀ DELHI MCD ELECTIONS ‘ਚ 126 ਵਾਰਡਾਂ ਤੇ ਜਿੱਤ ਹਾਸਲ
ਅੱਜ ਦਿੱਲੀ MCD ELECTIONS ਵਿਚ ਚੋਂਣਾ ਦਾ ਦੰਗਲ ਸੀ ਜਿਸ ਵਿਚ ਆਮ ਆਦਮੀ ਪਾਰਟੀ ਤੇ ਬੀਜੀਪੀ ਵਿਚ ਫ਼ਸਵਾ ਮੁਕਾਬਲਾ ਸੀ ਤੇ ਦਿੱਲੀ ਨਗਰ ਨਿਗਮ MCD ਚੋਣਾਂ ‘ਚ ਹੋਈ ਵੋਟਿੰਗ ਤੇ ਵੋਟਿੰਗ ਤੋਂ ਬਾਅਦ ਅੱਜ ਨਤੀਜਿਆਂ ਦਾ ਐਲਾਨ ਵੀ ਕੀਤਾ ਗਿਆ ਹੈ। ਜਿਸ ਵਿਚ ‘ਆਪ’ ਨੇ ਜਿੱਤ ਹਾਸਲ ਕਰਕੇ ਦਿੱਲੀ ‘ਚ ਆਪਣਾ ਨਾਂ ਬਣਾਇਆ ਹੈ ਅਤੇ ਅੱਜਕੱਲ ਤਾਜ਼ਾ ਅੰਕੜਿਆਂ ‘ਚ ਆਮ ਆਦਮੀ ਪਾਰਟੀ ਵੱਡੇ ਅੰਕੜੇ ‘ਤੇ ਪਹੁੰਚ ਗਈ ਹੈ। PTI ਦੇ ਮੁਤਾਬਕ ਆਮ ਆਦਮੀ ਪਾਰਟੀ ਨੇ ਹੁਣ ਤੱਕ 126 ਵਾਰਡ ਜਿੱਤੇ ਹਨ ਜਦ ਕਿ ਬਹੁਮਤ ਦਾ ਅੰਕੜਾ ਵੀ 126 ਹੈ।
ਦੱਸ ਦੱਈਏ ਕਿ ਭਾਰਤੀ ਜਨਤਾ ਪਾਰਟੀ ਨੇ ਹੁਣ ਤੱਕ 97 ਵਾਰਡਾਂ ‘ਤੇ ਜਿੱਤ ਹਾਸਲ ਕੀਤੀ ਹੈ ਜਿਨ੍ਹਾਂ ਵਿਚੋਂ ਕਾਂਗਰਸ ਸਿਰਫ 7 ਵਾਰਡਾਂ ‘ਚ ਹੀ ਜਿੱਤ ਹਾਸਲ ਕਰ ਚੁੱਕੀ ਹੈ, ਤੇ 2 ਵਾਰਡਾਂ ‘ਚ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।
ਆਮ ਆਦਮੀ ਪਾਰਟੀ ਆਗੂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਅਧਾਰ ਤੇ ਲੋਕਾਂ ਨੇ ਵੋਟ ਪਾਇਆ ਹੈ ਜਿਨ੍ਹਾਂ ਕਰਕੇ ਅੱਜ ਦੇ ਨਤੀਜੇ ਵੀ ਸਾਡੇ ਹੱਕ ਵਿਚ ਆਏ ਹਨ।
Also Read: ਕਪੂਰਥਲਾ ‘ਚ Dog Shelter Home ਕਰਦੇ ਨੇ ਅਵਾਰਾ ਕੁੱਤਿਆਂ ਦੀ ਦੇਖ-ਭਾਲ



