ਫਰੀਦਾਬਾਦ ‘ਚ ਪੁਲਿਸ ਨੇ ਆਟੋ-ਚਾਲਕ ਨਾਲ ਕੀਤੀ ਗੁੰਡਾਗਰਦੀ
ਅੱਜਕੱਲ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਤੇ ਜਾਮ ਲੱਗਣ ਦੀਆਂ ਸਮੱਸਿਆਵਾਂ ਦਾ ਹੋਣਾ ਅੱਜ ਦੇ ਸਮੇਂ ਵਿਚ ਆਮ ਜਿਹੀ ਗੱਲ ਹੋ ਗਈ ਹੈ। ਤੇ ਜਾਮ ਲੱਗਣ ਦਾ ਕਾਰਨ ਕੋਈ ਵੀ ਹੋਵੋ ਪਰ ਆਟੋ ਚਾਲਕ ਨੂੰ ਪੁਲਿਸ ਦੇ ਡੰਡਿਆਂ ਤੇ ਉਨ੍ਹਾਂ ਦੀਆਂ ਗਾਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਤੇ ਕਦੇ-ਕਦੇ ਪੁਲਿਸ ਵਾਲਿਆਂ ਵੱਲੋਂ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਵੀ ਪਹੁੰਚਾਇਆ ਜਾਂਦਾ ਹੈ। ਤੇ ਅੱਜ ਮਾਮਲਾ ਫਰੀਦਾਬਾਦ ਤੋਂ ਸਾਹਮਣੇ ਆਇਆ ਹੈ ਜਿਥੇ ਪੁਲਿਸ ਨੇ ਆਟੋ-ਚਾਲਕ ਨਾਲ ਗੁੰਡਾਗਰਦੀ ਕੀਤੀ ਹੈ।
ਜਾਣਕਾਰੀ ਮੁਤਾਬਕ ਦੱਸਿਆ ਗਿਆ ਹੈ ਕਿ ਚਾਰ ਪੁਲਿਸ ਕਰਮਚਾਰੀ ਵੱਲੋਂ ਆਟੋ ਵਾਲੇ ਨੂੰ ਬਿਨ੍ਹਾਂ ਕਿਰਾਏ ਦਿੱਤੇ ਆਪਣੇ ਅੱਡੇ ਤੱਕ ਜਾਣ ਲਈ ਕਿਹਾ। ਪਰ ਜਦੋਂ ਆਟੋ ਚਾਲਕ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਕਿਹਾ ਕਿ ਘੋੜਾ ਜੇਕਰ ਘਾਹ ਨਾਲ ਦੋਸਤੀ ਕਰੁਗਾ ਤਾਂ ਹੀ ਖਾਏਗਾ ਕਿ। ਇਸ ਦੌਰਾਨ ਪੁਲਿਸ ਕਰਮਚਾਰੀ ਗੁੱਸੇ ਵਿਚ ਆ ਗਏ ਤੇ ਆਟੋ ਚਾਲਕ ਨਾਲ ਗੁੰਡਾਗਰਦੀ ਤੇ ਉਤਰ ਆਏ।
ਪੀੜਤ ਨੇ ਆਪਣੀ ਸਾਰੀ ਗੱਲ ਸੋਸ਼ਲ ਮੀਡਿਆ ਤੇ ਰੱਖੀ ਤੇ ਦੱਸਿਆ ਕਿ ਚਾਰ ਪੁਲਿਸ ਕਰਮਚਾਰੀ ਵੱਲੋਂ ਆਟੋ ਵਾਲੇ ਨੂੰ ਬਿਨ੍ਹਾਂ ਕਿਰਾਏ ਤੋਂ ਜਾਣ ਤੋਂ ਇਨਕਾਰ ਕਰਨ ਤੇ ਉਸ ਨੂੰ ਬੱਸ ਸਟੈਂਡ ਪੁਲਿਸ ਚੌਂਕੀ ਵਿਚ ਲਿਆ ਕੇ ਉਸ ਨਾਲ ਬਦਤਮੀਜ਼ੀ ਕੀਤੀ।
ਦੱਸਦੀਏ ਕਿ ਪੁਲਿਸ ਚੌਂਕੀ ਦੇ ਇਚਾਰਜ ਨੇ ਆਟੋ ਚਾਲਕ ਦਾ ਗਲਾ ਫੜ੍ਹ ਕੇ ਉਸ ਤੋਂ ਪਹਿਲਾ ਮੋਬਾਇਲ ਖੋ ਲਿਆ ਤੇ ਫਿਰ ਉਸ ਤੋਂ ਬਾਅਦ ਉਸ ਦੇ ਆਟੋ ਦੀ ਚਾਬੀ ਵੀ ਲੈ ਲਈ ਤੇ ਆਟੋ ਵਾਲੇ ਨੂੰ ਆਟੋ ਇਪਾਊਂਡ ਦੀ ਧਮਕੀ ਦੇ ਕੇ ਉਸ ਤੇ 500 ਦਾ ਚਲਾਨ ਵੀ ਕੱਟ ਦਿੱਤਾ।



