ਨਵੀਂ ਦਿੱਲੀ- 8 ਵਿਆਹ ਕਰ ਚੁੱਕਾ 47 ਸਾਲਾ ਇਕ ਵਿਅਕਤੀ ਫਿਰ ਤੋਂ ਵਿਆਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਨ ਸ਼ੇਪਰਡ ਨਾਂ ਦੇ ਵਿਅਕਤੀ ਦਾ ਕਹਿਣਾ ਹੈ ਕਿ ਪਰਫੈਕਟ ਮੈਚ ਮਿਲਦੇ ਹੀ ਉਹ 9ਵੀਂ ਵਾਰ ਵਿਆਹ ਕਰੇਗਾ।
Also Read: ਡੇਢ ਸਾਲ ‘ਚ ਇਸ ਸ਼ੇਅਰ ਨਾਲ ਬੰਪਰ ਕਮਾਈ, 1 ਲੱਖ ਦੇ ਬਣ ਗਏ 50 ਲੱਖ
ਰਾਨ ਬ੍ਰਿਟੇਨ ਦੇ ਸੋਮਰਟਨ ਦੇ ਰਹਿਣ ਵਾਲੇ ਹਨ। ਰਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਿੰਗਲ ਰਹਿਣਾ ਪਸੰਦ ਨਹੀਂ ਹੈ ਤੇ ਨਾਲ ਘੁੰਮਣ ਦੇ ਲਈ ਉਨ੍ਹਾਂ ਨੂੰ ਇਕ ਸਾਥੀ ਦੀ ਤਲਾਸ਼ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰੋਜ਼ ਨਾਂ ਦੀ ਇਕ ਅਮਰੀਕੀ ਮਹਿਲਾ ਨਾਲ ਅੰਗੇਜਮੈਂਟ ਕੀਤੀ ਸੀ। ਪਰ 2019 ਵਿਚ ਉਨ੍ਹਾਂ ਨੇ ਰਿਸ਼ਤਾ ਤੋੜ ਦਿੱਤਾ। ਉਦੋਂ ਤੋਂ ਉਹ ਇਕੱਲੇ ਹੀ ਜੀਵਨ ਬਿਤਾ ਰਹੇ ਹਨ।
ਦ ਮਿਰਰ ਨਾਲ ਗੱਲਬਾਤ ਦੌਰਾਨ ਪਾਰਕਿਨਸਨ ਨਾਂ ਦੀ ਬੀਮਾਰੀ ਨਾਲ ਪੀੜਤ ਰਾਨ ਨੇ ਕਿਹਾ ਕਿ ਮੈਂ ਖੁਦ ਦੇ ਲਈ ਸਮਾਂ ਕੱਢਦਾ ਹਾਂ। ਆਪਣੀਆਂ ਸਿਹਤ ਸੰਬਧੀ ਪਰੇਸ਼ਾਨੀਆਂ ਦੇ ਕਾਰਨ ਮੈਂ ਇਕ ਵੈਰਾਗੀ ਦੀ ਜ਼ਿੰਦਗੀ ਜੀਅ ਰਿਹਾ ਸੀ। ਰਾਮੇਡੀਅਨ ਨਾਰਮਨ ਡਿਜ਼ਡਮ ਦੇ ਸਾਬਕਾ ਟੂਰ ਮੈਨੇਜਰ ਰਾਨ ਸ਼ੇਪਰਡ ਨੇ ਕਿਹਾ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਸਾਬਕਾ ਪਤਨੀ ਫਿਲਿਪਿਨੋ ਕ੍ਰਿਸਟੇਲ ਲਾਲੇਕ ਹਮੇਸ਼ਾ ਦੇ ਲਈ ਉਨ੍ਹਾਂ ਦੇ ਨਾਲ ਰਹੇਗੀ। ਪਰ 5 ਸਾਲ ਪਹਿਲਾਂ ਹੀ ਉਸ ਨੇ ਮੈਨੂੰ ਛੱਡ ਦਿੱਤਾ। ਇਸ ਤੋਂ ਬਾਅਦ ਤੋਂ ਹੀ ਮੈਂ ਪਾਰਟਨਰ ਦੀ ਵਿਚ ਹਾਂ। ਰਾਨ ਨੇ ਕਿਹਾ ਕਿ ਮੈਂ ਹੁਣ ਵੀ ਪਿਆਰ ਦੀ ਤਲਾਸ਼ ਵਿਚ ਹਾਂ। ਮੈਂ ਕਦੇ ਹਾਰ ਨਹੀਂ ਮੰਨਾਂਗਾ। ਮੈਨੂੰ ਇਕੱਲਾ ਰਹਿਮਾ ਬਿਲਕੁੱਲ ਪਸੰਦ ਨਹੀਂ ਹੈ। ਮੈਨੂੰ ਬੱਸ ਇਕ ਸਾਥੀ ਦੀ ਤਲਾਸ਼ ਹੈ।
Also Read: Apple ਦੇ ਇਸ ਡਿਵਾਈਸ ਨਾਲ Ex ‘ਤੇ ਰੱਖਦਾ ਸੀ ਨਜ਼ਰ, ਹੋ ਗਈ ਜੇਲ੍ਹ
* ਰਾਨ ਦੇ 8 ਬੱਚੇ ਹਨ ਤੇ 13 ਪੋਤੇ-ਪੋਤੀਆਂ ਹਨ। ਉਨ੍ਹਾਂ ਨੇ ਸਾਲ 1966 ਵਿਚ ਮਾਰਗਰੇਟ ਨਾਲ ਪਹਿਲਾ ਵਿਆਹ ਕੀਤਾ ਸੀ ਪਰ 3 ਸਾਲ ਬਾਅਦ ਹੀ ਉਨ੍ਹਾਂ ਦਾ ਤਲਾਕ ਹੋ ਗਿਆ ਸੀ।
* ਰਾਨ ਦੀ ਦੂਜੀ ਪਤਨੀ ਦਾ ਨਾਂ ਜੇਨੇਟ ਹੈ। ਵਿਆਹ ਦੇ ਇਕ ਸਾਲ ਬਾਅਦ 1974 ਵਿਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ।
* 2 ਸਾਲ ਬਾਅਦ 1976 ਵਿਚ ਉਨ੍ਹਾਂ ਨੇ ਲੇਸਲੀ ਨਾਲ ਵਿਆਹ ਕੀਤਾ। ਵਿਆਹ ਤੋਂ ਪੰਜ ਸਾਲ ਬਾਅਦ ਲੈਸਲੀ ਦੀ ਮੌਤ ਹੋ ਗਈ ਤੇ ਰਾਨ ਫਿਰ ਇਕੱਲੇ ਹੋ ਗਏ।
* 1982 ਵਿਚ ਰਾਨ ਦਾ ਚੌਥਾ ਵਿਆਹ ਕੈਥੀ ਨਾਲ ਹੋਇਆ। ਤਲਾਕ ਹੋਇਆ ਫਿਰ 1986 ਵਿਚ ਉਨ੍ਹਾਂ ਨੇ ਸੂ ਨਾਲ ਵਿਆਹ ਕਰ ਲਿਆ। ਇਹ ਵਿਆਹ 11 ਸਾਲ ਤੱਕ ਚੱਲਿਆ। ਰਾਨ ਨੇ ਸਿੰਗਾਪੁਰ ਦੀ ਊਸ਼ਾ ਨਾਲ ਸਾਲ 1999 ਵਿਚ ਵਿਆਹ ਕੀਤਾ। ਫਿਰ 2003 ਵਿਚ ਵਾਨ ਤੇ ਫਿਰ ਇਕ ਸਾਲ ਬਾਅਦ ਰਾਨ ਨੇ ਵੇਂਗ ਨਾਲ ਵਿਆਹ ਕੀਤਾ ਸੀ।




