ਨੋਇਡਾ- ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਇੱਕ ਲੜਕੀ ਨੂੰ ਨੌਕਰੀ ਦੇ ਬਹਾਨੇ ਬੁਲਾ ਕੇ ਹੋਟਲ ਵਿੱਚ ਬਲਾਤਕਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪੀੜਤਾ ਦਾ ਦੋਸ਼ ਹੈ ਕਿ ਇਕ ਨੌਜਵਾਨ ਨੇ ਉਸ ਨੂੰ ਸੈਕਟਰ-27 ਸਥਿਤ ਇਕ ਹੋਟਲ ਵਿਚ ਨੌਕਰੀ ਦੀ ਇੰਟਰਵਿਊ ਲਈ ਬੁਲਾਇਆ ਅਤੇ ਫਿਰ ਉਥੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ ਜਦੋਂ ਲੜਕੀ ਨੇ ਬਲਾਤਕਾਰ ਦਾ ਵਿਰੋਧ ਕੀਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਪੀੜਤਾ ਨੇ ਸੈਕਟਰ-20 ਥਾਣੇ ਵਿੱਚ ਜਬਰ ਜਨਾਹ ਦਾ ਕੇਸ ਦਰਜ ਕਰਵਾਇਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
Also Read: ‘Ice Cream ਖਾਂਦੀ ਦਿਖੀ ਮਹਿਲਾ…’, ਈਰਾਨ ਨੇ ਔਰਤਾਂ ‘ਤੇ ਲਾ ਦਿੱਤੀ ਨਵੀਂ ਪਾਬੰਦੀ
ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਮੁਤਾਬਕ ਲੜਕੀ ਨੇ ਦੱਸਿਆ ਕਿ ਉਸ ਨੇ ਨੌਕਰੀ ਦਿਵਾਉਣ ਦੇ ਨਾਂ ‘ਤੇ ਨੋਇਡਾ ਦੇ ਇਕ ਨੌਜਵਾਨ ਨਾਲ ਸੰਪਰਕ ਕੀਤਾ ਸੀ। ਨੌਜਵਾਨ ਨੇ ਆਪਣਾ ਨਾਂ ਸਾਗਰ ਦੱਸਿਆ ਸੀ। ਜਿਸ ਤੋਂ ਬਾਅਦ ਉਸ ਨੇ ਲੜਕੀ ਨੂੰ ਮਿਲਣ ਲਈ ਸੈਕਟਰ-27 ਦਾ ਟਿਕਾਣਾ ਤੈਅ ਕੀਤਾ ਅਤੇ ਫਿਰ ਉਥੇ ਹੀ ਹੋਟਲ ਵਿਚ ਉਸ ਨਾਲ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਥੇ ਪਹੁੰਚ ਕੇ ਉਸ ਨੂੰ ਪਤਾ ਲੱਗਾ ਕਿ ਦੋਸ਼ੀ ਦਾ ਅਸਲੀ ਨਾਂ ਸਾਗਰ ਨਹੀਂ, ਸਗੋਂ ਸ਼ਾਹਬਾਜ਼ ਹੈ।
Also Read: ਹੁਣ ਬਦਲੇਗਾ Zomato ਦਾ ਨਾਮ! ਜਾਣੋ ਕਾਰੋਬਾਰ ‘ਚ ਕੀ ਹੋਵੇਗਾ ਬਦਲਾਅ
ਘਰ ਪਹੁੰਚ ਕੇ ਪੀੜਤਾ ਨੇ ਇਸ ਦੀ ਜਾਣਕਾਰੀ ਆਪਣੀ ਭੈਣ ਨੂੰ ਦਿੱਤੀ। ਫਿਰ ਦੋਵੇਂ ਸੈਕਟਰ-20 ਥਾਣੇ ਪੁੱਜੇ ਅਤੇ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਪੀੜਤਾ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਹੈ। ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।



