ਸਿਮਰਨਜੀਤ ਮਾਨ ਦੀਆਂ ਵਧੀਆਂ ਮੁਸ਼ਕਲਾਂ, ਸ਼ਹੀਦ ਭਗਤ ਸਿੰਘ ਬਾਰੇ ਟਿੱਪਣੀ ‘ਤੇ ਦਿੱਲੀ ਥਾਣੇ ‘ਚ ਸ਼ਿਕਾਇਤ ਦਰਜ

ਨਵੀਂ ਦਿੱਲੀ– ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਉਸ ਨੇ ਕੁਝ ਦਿਨ ਪਹਿਲਾਂ ਕਰਨਾਲ ‘ਚ ਸ਼ਹੀਦ…

ਨਵੀਂ ਦਿੱਲੀ– ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਉਸ ਨੇ ਕੁਝ ਦਿਨ ਪਹਿਲਾਂ ਕਰਨਾਲ ‘ਚ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਸੀ। ਮਾਨ ਖਿਲਾਫ ਦਿੱਲੀ ਭਾਜਪਾ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਟੀਨਾ ਕਪੂਰ ਸ਼ਰਮਾ ਨੇ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿੱਚ ਮਾਨ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਟੀਨਾ ਕਪੂਰ ਨੇ ਕਿਹਾ ਕਿ ਉਹ 15 ਦਿਨਾਂ ਤੱਕ ਇੰਤਜ਼ਾਰ ਕਰੇਗੀ। ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਮੈਂ ਇਸਦੇ ਖਿਲਾਫ ਅਦਾਲਤ ਵਿੱਚ ਜਾਵਾਂਗੀ।

Also Read: MSP ‘ਤੇ ਮੋਦੀ ਸਰਕਾਰ ਨੇ ਬਣਾਈ ਕਮੇਟੀ, ਰਾਘਵ ਚੱਢਾ ਨੇ ਦੱਸਿਆ ਕਿਸਾਨਾਂ ਨਾਲ ਧੋਖਾ

ਮਾਨ ਦਾ ਬਿਆਨ ਦੇਸ਼ ਵਿਰੋਧੀ
ਸ਼ਿਕਾਇਤ ਵਿੱਚ ਟੀਨਾ ਕਪੂਰ ਨੇ ਕਿਹਾ ਕਿ ਮੈਂ ਫੌਜੀ ਪਰਿਵਾਰ ਨਾਲ ਸਬੰਧਤ ਹਾਂ। ਸ਼ਹੀਦ ਭਗਤ ਸਿੰਘ ਦੇਸ਼ ਦੇ ਆਜ਼ਾਦੀ ਘੁਲਾਟੀਏ ਹਨ। ਸੱਚੇ ਦੇਸ਼ ਭਗਤ ਹਨ। ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹਨ। ਉਨ੍ਹਾਂ ਨੂੰ ਅੱਤਵਾਦੀ ਕਹਿਣਾ ਦੇਸ਼ ਵਿਰੋਧੀ ਕਾਰਵਾਈ ਹੈ। ਇਸ ਨਾਲ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮਾਨ ਦਾ ਬਿਆਨ ਸ਼ਰਮਨਾਕ ਹੈ। ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਮਾਨ ਨੂੰ ਸੰਸਦ ਦੇ ਅਹੁਦੇ ਤੋਂ ਹਟਾ ਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

Also Read: ‘ਇਮਤਿਹਾਨ ਦੇਣਾ ਹੈ ਤਾਂ ਪਹਿਲਾਂ ਉਤਾਰੋ…’ NEET ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥਣਾਂ ਨਾਲ ਬਦਸਲੂਕੀ ‘ਤੇ ਮਾਮਲਾ ਦਰਜ

ਮਾਨ ਬਿਆਨ ‘ਤੇ ਕਾਇਮ
ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਆਪਣੇ ਬਿਆਨ ‘ਤੇ ਕਾਇਮ ਹਨ। ਮਾਨ ਦਾ ਕਹਿਣਾ ਹੈ ਕਿ ਭਗਤ ਸਿੰਘ ਨੇ ਅੰਗਰੇਜ਼ ਅਫਸਰ ਨੂੰ ਮਾਰਿਆ ਸੀ। ਅੰਮ੍ਰਿਤਧਾਰੀ ਸਿੱਖ ਕਾਂਸਟੇਬਲ ਚੰਨਣ ਸਿੰਘ ਦਾ ਕਤਲ ਕਰ ਦਿੱਤਾ ਗਿਆ। ਭਗਤ ਸਿੰਘ ਨੇ ਨੈਸ਼ਨਲ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਸੋ ਇਹ ਸੱਚ ਹੈ ਕਿ ਭਗਤ ਸਿੰਘ ਅੱਤਵਾਦੀ ਹੈ। ਉਹ ਸੱਚਾਈ ਤੋਂ ਪਿੱਛੇ ਨਹੀਂ ਹਟੇਗਾ। ਮਾਨ ਨੇ ਆਪਣੇ ਬਿਆਨ ਲਈ ਮੁਆਫੀ ਮੰਗਣ ਤੋਂ ਵੀ ਇਨਕਾਰ ਕਰ ਦਿੱਤਾ।

Also Read: ਮਹਿੰਗਾਈ ਦੀ ਮਾਰ! ਦੁੱਧ-ਦਹੀਂ, ਪਨੀਰ ਤੋਂ ਲੈ ਕੇ ਇਹ ਸਾਰੀਆਂ ਚੀਜ਼ਾਂ ਹੋਈਆਂ ਮਹਿੰਗੀਆਂ, ਦੇਖੋ ਸੂਚੀ

Leave a Reply

Your email address will not be published. Required fields are marked *