ਪਟਨਾ- ਬਿਹਾਰ ਦੇ ਦਿਹਾੜੀਦਾਰ ਮਜ਼ਦੂਰ ਦੇ 17 ਸਾਲਾ ਬੇਟੇ ਨੂੰ ਅਮਰੀਕਾ ਵਿਚ ਗ੍ਰੈਜੂਏਸ਼ਨ ਕਰਨ ਲਈ 2.5 ਕਰੋੜ ਰੁਪਏ ਦੀ ਸਕਾਲਰਸ਼ਿਪ ਮਿਲੀ ਹੈ। ਇਸ ਸਕਾਲਰਸ਼ਿਪ ਨੂੰ ਹਾਸਲ ਕਰਨ ਲਈ ਉਸ ਨੇ ਪ੍ਰੀਖਿਆ ਦਿੱਤੀ ਸੀ, ਜਿਸ ਵਿਚ ਉਸ ਨੇ ਪੂਰੀ ਦੁਨੀਆ ਵਿਚ ਛੇਵਾਂ ਸਥਾਨ ਹਾਸਲ ਕੀਤਾ ਹੈ। ਹੁਣ ਦਿਹਾੜੀਦਾਰ ਮਜ਼ਦੂਰ ਦਾ ਪੁੱਤਰ ਅਮਰੀਕਾ ਵਿਚ ਪੜ੍ਹੇਗਾ।
Also Read: ਸਿੱਧੂ ਮੂਸੇਵਾਲਾ ਦੇ SYL ਤੋਂ ਬਾਅਦ ਕਨਵਰ ਗਰੇਵਾਲ ਦਾ ‘Rihai’ ਗੀਤ ਵੀ ਬੈਨ
ਇਸ ਨੌਜਵਾਨ ਦਾ ਨਾਂ ਪ੍ਰੇਮ ਹੈ। ਉਸ ਨੂੰ ਮਕੈਨੀਕਲ ਇੰਜਨੀਅਰਿੰਗ ਕਰਨ ਲਈ ਅਮਰੀਕਾ ਦੇ ਲਾਫੇਏਟ ਕਾਲਜ ਤੋਂ 2.5 ਕਰੋੜ ਰੁਪਏ ਦੀ ਸਕਾਲਰਸ਼ਿਪ ਮਿਲੀ ਹੈ। ਬਿਹਾਰ ਦੀ ਰਾਜਧਾਨੀ ਪਟਨਾ ਦੇ ਨਾਲ ਲੱਗਦੇ ਫੁਲਵਾੜੀ ਸ਼ਰੀਫ ਦੇ ਗੋਂਪੁਰ ਦੇ ਰਹਿਣ ਵਾਲੇ ਪ੍ਰੇਮ ਕੁਮਾਰ ਨੂੰ ਲਾਫੇਏਟ ਕਾਲਜ ਅਮਰੀਕਾ ਨੇ ਇਹ ਸਕਾਲਰਸ਼ਿਪ ਦਿੱਤੀ ਹੈ। ਇਸ ਸਕਾਲਰਸ਼ਿਪ ਲਈ ਭਾਰਤ ਤੋਂ 6 ਨਾਮ ਭੇਜੇ ਗਏ ਸਨ। ਫੁਲਵਾੜੀ ਸ਼ਰੀਫ ਦੀ ਗੋਂਪੁਰਾ ਮਹਾਦਲਿਤ ਬਸਤੀ ਦੀ ਝੁੱਗੀ ‘ਚ ਰਹਿਣ ਵਾਲੇ ਪ੍ਰੇਮ ਕੁਮਾਰ ਨੇ ਆਪਣੀ ਪੜ੍ਹਾਈ ਦੇ ਦਮ ‘ਤੇ 2.5 ਕਰੋੜ ਦੀ ਇਹ ਸਕਾਲਰਸ਼ਿਪ ਹਾਸਲ ਕੀਤੀ। ਨੌਜਵਾਨ ਦਾ ਘਰ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ। ਪ੍ਰੇਮ ਝੁੱਗੀ-ਝੌਂਪੜੀ ਦੇ ਇੱਕ ਹਨੇਰੇ ਕਮਰੇ ਵਿਚ ਲਾਈਟਾਂ ਲਗਾ ਕੇ ਪੜ੍ਹਦਾ ਸੀ। ਹੁਣ ਉਹ ਅਮਰੀਕਾ ਦੇ ਇੱਕ ਵੱਡੇ ਕਾਲਜ ਵਿਚ ਪੜ੍ਹੇਗਾ।
ਪ੍ਰੇਮ ਦੇ ਪਿਤਾ ਦਿਹਾੜੀਦਾਰ ਮਜ਼ਦੂਰ ਹਨ ਅਤੇ ਉਸ ਦੀ ਮਾਤਾ ਦੀ 12 ਸਾਲ ਪਹਿਲਾਂ ਅਧਰੰਗ ਕਾਰਨ ਮੌਤ ਹੋ ਗਈ ਸੀ। ਦਿਹਾੜੀਦਾਰ ਮਜ਼ਦੂਰ ਹੋਣ ਦੇ ਬਾਵਜੂਦ ਪਿਤਾ ਨੇ ਆਪਣੇ ਬੱਚੇ ਨੂੰ ਪੜ੍ਹਾਇਆ। ਅੱਜ ਪ੍ਰੇਮ 2.5 ਕਰੋੜ ਦੀ ਸਕਾਲਰਸ਼ਿਪ ਪ੍ਰਾਪਤ ਕਰਨ ਵਾਲਾ ਭਾਰਤ ਦਾ ਇਕਲੌਤਾ ਨੌਜਵਾਨ ਬਣ ਗਿਆ ਹੈ। ਹੁਣ ਸਮਾਜ ਦੇ ਨਾਲ-ਨਾਲ ਆਲੇ-ਦੁਆਲੇ ਦੇ ਲੋਕ ਵੀ ਉਸ ਨੂੰ ਮਿਠਾਈ ਖੁਆ ਰਹੇ ਹਨ। ਪ੍ਰੇਮ ਕੁਮਾਰ ਨੇ ਦੱਸਿਆ ਕਿ ਅਸੀਂ ਬਹੁਤ ਸੰਘਰਸ਼ ਕੀਤਾ ਹੈ, ਜੇਕਰ ਸੰਘਰਸ਼ ਨਾ ਹੁੰਦਾ ਤਾਂ ਇਹ ਪ੍ਰਾਪਤੀ ਨਹੀਂ ਹੋਣੀ ਸੀ, ਮੈਂ ਆਪਣੀ ਪੜ੍ਹਾਈ ਦੌਰਾਨ ਜੋ ਵੀ ਮੌਕੇ ਮਿਲੇ, ਉਨ੍ਹਾਂ ਵਿਚ ਹਿੱਸਾ ਲਿਆ ਅਤੇ ਆਪਣੀ ਮੰਜ਼ਿਲ ਹਾਸਲ ਕੀਤੀ ਹੈ, ਅਸੀਂ ਬਹੁਤ ਹੀ ਗਰੀਬ ਪਰਿਵਾਰ ਤੋਂ ਹਾਂ। ਮੇਰੇ ਪਿਤਾ ਖੇਤ ਮਜ਼ਦੂਰ ਵਜੋਂ ਕੰਮ ਕਰਦੇ ਹਨ ਅਤੇ ਮੇਰੀ ਮਾਤਾ ਦਾ ਦੇਹਾਂਤ ਹੋ ਗਿਆ ਹੈ।
Also Read: ਨਹੀਂ ਰਹੇ ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ, ਭਾਸ਼ਣ ਦੌਰਾਨ ਕਾਤਲ ਨੇ ਮਾਰੀਆਂ ਸਨ ਦੋ ਗੋਲੀਆਂ
ਪ੍ਰੇਮ ਦੀ ਸਫਲਤਾ ਦੀ ਖਬਰ ਸੁਣ ਕੇ ਪਰਿਵਾਰ ਵਾਲਿਆਂ ‘ਚ ਖੁਸ਼ੀ ਦਾ ਮਾਹੌਲ ਹੈ। ਪ੍ਰੇਮ ਦੀ ਵੱਡੀ ਭੈਣ ਅਤੇ ਪਿਤਾ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਪਰਿਵਾਰ ਨੇ ਕਿਹਾ ਕਿ ਇਹ ਸਾਡੇ ਸਮਾਜ ਲਈ ਨਹੀਂ ਸਗੋਂ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਪਰਿਵਾਰ ਨੇ ਦੱਸਿਆ ਕਿ ਲੋਕਾਂ ਨੂੰ ਪੜ੍ਹਾਈ ਅਤੇ ਮਿਹਨਤ ਕਰਨੀ ਚਾਹੀਦੀ ਹੈ ਅਤੇ ਕਾਮਯਾਬੀ ਹਾਸਲ ਕਰਨੀ ਚਾਹੀਦੀ ਹੈ, ਬਿਨਾਂ ਮਿਹਨਤ ਤੋਂ ਕੋਈ ਸਫਲਤਾ ਨਹੀਂ ਮਿਲਦੀ।



