ਕਲਯੁਗੀ ਪੁੱਤ ਨੇ ਮਾਂ-ਪਿਓ ਨੂੰ ਉਤਾਰਿਆ ਮੌਤ ਦੇ ਘਾਟ

ਤ੍ਰਿਸ਼ੂਲ– ਕੇਰਲ ’ਚ ਤ੍ਰਿਸ਼ੂਲ ਜ਼ਿਲ੍ਹੇ ਦੇ ਇਨਚਾਕੁੰਡੂ ਇਲਾਕੇ ’ਚ 30 ਸਾਲਾ ਸ਼ਖਸ ਨੇ ਐਤਵਾਰ ਨੂੰ ਆਪਣੀ ਮਾਂ ਅਤੇ ਪਿਤਾ ਦਾ ਕਤਲ ਕਰ ਦਿੱਤਾ। ਪੁਲਿਸ ਦੇ…

ਤ੍ਰਿਸ਼ੂਲ– ਕੇਰਲ ’ਚ ਤ੍ਰਿਸ਼ੂਲ ਜ਼ਿਲ੍ਹੇ ਦੇ ਇਨਚਾਕੁੰਡੂ ਇਲਾਕੇ ’ਚ 30 ਸਾਲਾ ਸ਼ਖਸ ਨੇ ਐਤਵਾਰ ਨੂੰ ਆਪਣੀ ਮਾਂ ਅਤੇ ਪਿਤਾ ਦਾ ਕਤਲ ਕਰ ਦਿੱਤਾ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਪਣੇ ਮਾਤਾ-ਪਿਤਾ ਦਾ ਕਤਲ ਕਰਨ ਮਗਰੋਂ ਉਸ ਨੇ ਪੁਲਿਸ ਨੂੰ ਇਸ ਬਾਰੇ ਦੱਸਿਆ ਅਤੇ ਫਿਰ ਇਕ ਮੋਟਰਸਾਈਕਲ ਤੋਂ ਫਰਾਰ ਹੋ ਗਿਆ।

Also Read: ਕਬੱਡੀ ਖਿਡਾਰੀ ਧਰਮਿੰਦਰ ਕਤਲ ਮਾਮਲੇ ‘ਚ 7 ਵਿਅਕਤੀ ਪੁਲਿਸ ਅੜਿੱਕੇ

ਅਧਿਕਾਰੀਆਂ ਨੇ ਦੱਸਿਆ ਕਿ ਮਾਤਾ-ਪਿਤਾ ਅਤੇ ਦੋਸ਼ੀ ਪੁੱਤਰ ਵਿਚਾਲੇ ਅਕਸਰ ਝਗੜਾ ਹੋਇਆ ਕਰਦਾ ਸੀ ਅਤੇ ਐਤਵਾਰ ਸਵੇਰੇ ਵੀ ਝਗੜਾ ਹੋਇਆ। ਇਸ ਤੋਂ ਬਾਅਦ ਪੁੱਤਰ ਨੇ ਆਪਣੇ ਮਾਤਾ-ਪਿਤਾ ਦਾ ਉਸ ਸਮੇਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ, ਜਦੋਂ ਉਹ ਆਪਣੇ ਘਰ ਦੀ ਚਾਰਦੀਵਾਰੀ ’ਤੇ ਉੱਘੀ ਘਾਹ ਹਟਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਘਟਨਾ ਵਾਲੀ ਥਾਂ ’ਤੇ ਪਹੁੰਚੀ ਤਾਂ ਜੋੜੇ ਦੀਆਂ ਲਾਸ਼ਾਂ ਘਰ ਦੇ ਬਾਹਰ ਸੜਕ ਕੰਢੇ ਪਈਆਂ ਹੋਈਆਂ ਮਿਲੀਆਂ। ਦੋਸ਼ੀ ਨੂੰ ਫੜਨ ਲਈ ਪੁਲਿਸ ਵਲੋਂ ਕੋਸ਼ਿਸ਼ਾਂ ਜਾਰੀ ਹਨ।

Also Read: ਪਾਕਿਸਤਾਨ ‘ਚ ਸਿਆਸੀ ਉਲਟਫੇਰ: ਸੰਯੁਕਤ ਵਿਰੋਧੀ ਧਿਰ ਨੇ ਨਵੇਂ PM ਸ਼ਾਹਬਾਜ਼ ਸ਼ਰੀਫ਼ ਦੇ ਨਾਂ ‘ਤੇ ਲਾਈ ਮੋਹਰ

Leave a Reply

Your email address will not be published. Required fields are marked *