ਕਾਂਗਰਸ ਪਾਰਟੀ ਦੇ ਫੈਸਲੇ ਦਾ ਵਿਰੋਧ ਕਰਨ ਵਾਲੇ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਦੀ ਪਾਰਟੀ ਮੈਂਬਰਸ਼ਿਪ ਰੱਦ

ਚੰਡੀਗੜ੍ਹ : ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਉਣ ਦਾ ਵਿਰੋਧ ਕਰਨ ਵਾਲੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਕਾਂਗਰਸ ਪਾਰਟੀ…

ਚੰਡੀਗੜ੍ਹ : ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਉਣ ਦਾ ਵਿਰੋਧ ਕਰਨ ਵਾਲੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਕਾਂਗਰਸ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਇਸ ਬਾਬਤ ਬਕਾਇਦਾ ਪੱਤਰ ਜਾਰੀ ਕਰਕੇ ਜਾਣਕਾਰੀ ਵੀ ਦਿੱਤੀ ਹੈ।

Also Read: ਕਲਯੁਗੀ ਪੁੱਤ ਨੇ ਮਾਂ-ਪਿਓ ਨੂੰ ਉਤਾਰਿਆ ਮੌਤ ਦੇ ਘਾਟ

ਦੱਸਣਯੋਗ ਹੈ ਕਿ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਰਾਜਾ ਵੜਿੰਗ ਦੇ ਪ੍ਰਧਾਨ ਚੁਣੇ ਜਾਣ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਰਾਜਾ ਵੜਿੰਗ ਇਕ ਮੌਕਾਪ੍ਰਸਤ ਅਤੇ ਭ੍ਰਿਸ਼ਟ ਆਗੂ ਹੈ। ਉਨ੍ਹਾਂ ਕਿਹਾ ਰਾਜਾ ਵੜਿੰਗ ਉਹੀ ਇਨਸਾਨ ਹੈ, ਜਿਨ੍ਹਾਂ ਦਾ ਨਾਮ ਡਰੱਗ ਮਾਮਲੇ ਵਿਚ ਪੈਸਿਆਂ ਦੇ ਲੈਣ-ਦੇਣ ਵਿਚ ਆਉਣ ਤੋਂ ਬਾਅਦ ਉਹ ਬਾਦਲ ਪਰਿਵਾਰ ਸਾਹਮਣੇ ਝੁਕ ਗਏ ਸਨ। ਇਸ ਸਮੇਂ ਪੰਜਾਬ ਵਿਚ ਕਾਂਗਰਸ ਨੂੰ ਬਚਾਉਣ ਲਈ ਨਵਜੋਤ ਸਿੱਧੂ ਵਰਗੇ ਇਨਸਾਨ ਦੀ ਜ਼ਰੂਰਤ ਸੀ, ਜਿਸ ਨੇ ਬਿਨਾਂ ਕਿਸੇ ਸਵਾਰਥ ਦੇ ਸੇਵਾ ਕੀਤੀ। ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ ਬਨਾਉਣ ਤੋਂ ਚੰਗਾ ਸੀ ਕਿ ਕਿਸੇ ਅਨਾੜੀ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ।

Also Read: ਕਬੱਡੀ ਖਿਡਾਰੀ ਧਰਮਿੰਦਰ ਕਤਲ ਮਾਮਲੇ ‘ਚ 7 ਵਿਅਕਤੀ ਪੁਲਿਸ ਅੜਿੱਕੇ

Leave a Reply

Your email address will not be published. Required fields are marked *